JALANDHAR WEATHER

ਸੁਖਬੀਰ ਸਿੰਘ ਬਾਦਲ ਨੇ ਪਿੰਡ ਬੀਹਲਾ ਵਿਖੇ ਬੀਬੀ ਬੇਅੰਤ ਕੌਰ ਖਹਿਰਾ ਨਾਲ ਦੁੱਖ ਸਾਂਝਾ ਕੀਤਾ

ਮਹਿਲ ਕਲਾਂ, ਟੱਲੇਵਾਲ, 1 ਦਸੰਬਰ ( ਅਵਤਾਰ ਸਿੰਘ ਅਣਖੀ, ਸੋਨੀ ਚੀਮਾ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਨੇ ਅੱਜ ਪਿੰਡ ਬੀਹਲਾ (ਮਹਿਲ ਕਲਾਂ) ਪਹੁੰਚ ਕੇ ਪਾਰਟੀ ਦੇ ਵਰਕਿੰਗ ਕਮੇਟੀ ਮੈਂਬਰ ਬੀਬੀ ਬੇਅੰਤ ਕੌਰ ਖਹਿਰਾ ਦੇ ਸਤਿਕਾਰਯੋਗ ਸਹੁਰਾ ਸਾਹਿਬ ਸ. ਕਰਮ ਸਿੰਘ ਬੀਹਲਾ ਦੇ ਅਕਾਲ ਚਲਾਣੇ ਉਪਰ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅੱਜ ਪੁਰਾਣੇ ਆਗੂਆਂ ਦੀ ਅਗਵਾਈ ਦੀ ਵੱਡੀ ਲੋੜ ਹੈ।

ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੀਹਲਾ ਪਰਿਵਾਰ ਨੂੰ ਹਰ ਸੰਭਵ ਸਹਿਯੋਗ ਦਾ ਭਰੋਸਾ ਦੁਆਇਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਸਤਨਾਮ ਸਿੰਘ ਰਾਹੀ, ਹਲਕਾ ਮਹਿਲ ਕਲਾਂ ਦੇ ਇੰਚਾਰਜ ਜਥੇਦਾਰ ਨਾਥ ਸਿੰਘ ਹਮੀਦੀ, ਸਾਬਕਾ ਸਰਪੰਚ ਜਗਰੂਪ ਸਿੰਘ ਬੀਹਲਾ ਆਦਿ ਆਗੂ ਹਾਜ਼ਰ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ