JALANDHAR WEATHER

ਬੱਸ ਫੁੱਟਪਾਥ 'ਤੇ ਚੜ੍ਹਨ ਕਾਰਨ ਸਕੇ ਭੈਣ-ਭਰਾ ਦੀ ਮੌਤ, ਛੋਟੀ ਭੈਣ ਸਣੇ 3 ਗੰਭੀਰ ਜ਼ਖਮੀ

ਪੁਣੇ, 1 ਦਸੰਬਰ (ਪੀ.ਟੀ.ਆਈ.)-ਪੁਣੇ ਦੇ ਹਿੰਜੇਵਾੜੀ ਖੇਤਰ ਵਿਚ ਸੋਮਵਾਰ ਸ਼ਾਮ ਨੂੰ ਇਕ ਬੱਸ ਫੁੱਟਪਾਥ 'ਤੇ ਚੜ੍ਹਨ ਕਾਰਨ ਇਕ 6 ਸਾਲਾ ਲੜਕੇ ਅਤੇ ਉਸਦੀ 8 ਸਾਲਾ ਭੈਣ ਦੀ ਮੌਤ ਹੋ ਗਈ ਅਤੇ ਦੋਵਾਂ ਦੀ ਛੋਟੀ ਭੈਣ ਸਮੇਤ ਤਿੰਨ ਹੋਰ ਜ਼ਖਮੀ ਹੋ ਗਏ। ਇਕ ਪੁਲਿਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।

ਹਿੰਜੇਵਾੜੀ ਪੁਲਿਸ ਸਟੇਸ਼ਨ ਦੇ ਅਧਿਕਾਰੀ ਨੇ ਦੱਸਿਆ ਕਿ ਡਰਾਈਵਰ, ਜੋ ਕਥਿਤ ਤੌਰ 'ਤੇ ਸ਼ਰਾਬੀ ਸੀ, ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸੋਮਵਾਰ ਸ਼ਾਮ ਨੂੰ ਇਕ ਨਿੱਜੀ ਫਰਮ ਦੀ ਬੱਸ ਫੁੱਟਪਾਥ 'ਤੇ ਚੜ੍ਹ ਗਈ ਅਤੇ ਪੰਜ ਪੈਦਲ ਯਾਤਰੀਆਂ ਨੂੰ ਟੱਕਰ ਮਾਰ ਦਿੱਤੀ, ਜਿਨ੍ਹਾਂ ਵਿਚ ਤਿੰਨ ਭੈਣ-ਭਰਾ ਵੀ ਸ਼ਾਮਲ ਸਨ,ਜੋ ਸਕੂਲ ਤੋਂ ਵਾਪਸ ਆ ਰਹੇ ਸਨ

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ