JALANDHAR WEATHER

ਰਾਹੁਲ ਗਾਂਧੀ ਦੀਆਂ ਦੇਸ਼ ਪ੍ਰਤੀ ਭਾਵਨਾਵਾਂ ਕਾਫੀ ਸ਼ੱਕੀ- ਕੰਗਣਾ ਰਨੌਤ

ਨਵੀਂ ਦਿੱਲੀ, 4 ਦਸੰਬਰ-: ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਬਿਆਨ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ, "ਇਹ ਸਰਕਾਰੀ ਫੈਸਲੇ ਹਨ। ਅਟਲ ਜੀ ਇਕ ਦੇਸ਼ ਭਗਤ ਸਨ। ਪੂਰਾ ਦੇਸ਼ ਉਨ੍ਹਾਂ 'ਤੇ ਮਾਣ ਕਰਦਾ ਸੀ ਪਰ ਰਾਹੁਲ ਗਾਂਧੀ ਦੀਆਂ ਦੇਸ਼ ਪ੍ਰਤੀ ਭਾਵਨਾਵਾਂ ਕਾਫ਼ੀ ਸ਼ੱਕੀ ਹਨ। ਭਾਵੇਂ ਇਹ ਕੌਮਾਂਤਰੀ ਸਾਜ਼ਿਸ਼ਾਂ ਹੋਣ ਜਾਂ ਦੇਸ਼ ਵਿਚ ਦੰਗੇ ਭੜਕਾਉਣ ਦੀ ਸਾਜ਼ਿਸ਼। ਇਹ ਥੋੜ੍ਹਾ ਸ਼ੱਕੀ ਹੈ ਪਰ ਜੇਕਰ ਰਾਹੁਲ ਗਾਂਧੀ ਆਪਣੀ ਤੁਲਨਾ ਅਟਲ ਜੀ ਨਾਲ ਕਰ ਰਹੇ ਹਨ ਤਾਂ ਮੇਰਾ ਉਨ੍ਹਾਂ ਨੂੰ ਇਕੋ ਇਕ ਸੁਝਾਅ ਹੋਵੇਗਾ ਕਿ ਉਹ ਭਾਜਪਾ ਵਿਚ ਸ਼ਾਮਲ ਹੋ ਜਾਣ। ਰੱਬ ਨੇ ਉਨ੍ਹਾਂ ਨੂੰ ਵੀ ਜ਼ਿੰਦਗੀ ਦਿੱਤੀ ਹੈ ਅਤੇ ਉਹ ਵੀ ਅਟਲ ਜੀ ਬਣ ਸਕਦੇ ਹਨ।"

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ