ਪੰਚਾਇਤ ਸੰਮਤੀ ਚੋਣਾਂ ਦੀਆਂ ਨਾਮਜ਼ਦਗੀਆਂ ਲਈ ਪੁਲਿਸ ਵੱਲੋਂ ਪੁਖਤਾ ਸੁਰੱਖਿਆ ਪ੍ਰਬੰਧ
ਕਲਾਨੌਰ, (ਗੁਰਦਾਸਪੁਰ) 4 ਦਸੰਬਰ (ਪੁਰੇਵਾਲ/ਕਾਹਲੋਂ)- ਅਗਾਮੀ ਦਿਨਾਂ 'ਚ ਹੋ ਰਹੀਆਂ ਪੰਚਾਇਤ ਸੰਮਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੀਆਂ ਨਾਮਜ਼ਦਗੀਆਂ ਪ੍ਰਾਪਤ ਕਰਨ ਦੇ ਅੱਜ ਆਖਰੀ ਦਿਨ ਕਲਾਨੌਰ ਵਿਖੇ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਜਾ ਰਹੇ ਹਨ।
ਸਥਾਨਕ ਕਸਬੇ ਦੇ ਤਹਿਸੀਲ ਕੰਪਲੈਕਸ ਵਿਖੇ ਬਣੇ ਸੈਂਟਰ ਵਿਖੇ ਰਿਟਰਨਿੰਗ ਅਫਸਰ ਕੰਮ ਐਸਡੀਐਮ ਕਲਾਨੌਰ ਜਯੋਤਸਨਾ ਸਿੰਘ ਠਾਕੁਰ ਵੱਲੋਂ ਪੰਚਾਇਤ ਸੰਮਤੀ ਲਈ ਕਾਗਜ਼ ਪ੍ਰਾਪਤ ਕੀਤੇ ਜਾ ਰਹੇ ਹਨ। ਨਾਮਜਦਗੀ ਸੈਂਟਰ ਦਾ ਚੋਣ ਅਬਜਰਵਰ ਸ. ਹਰਪ੍ਰੀਤ ਸਿੰਘ ਵੱਲੋਂ ਦੌਰਾ ਕੀਤਾ ਗਿਆ। ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।
;
;
;
;
;
;
;
;