JALANDHAR WEATHER

ਦੇਰ ਰਾਤ ਕਾਉਂਕੇ ਕਲਾਂ ’ਚ ਹੋਈ ਠਾਹ-ਠਾਹ

ਜਗਰਾਉਂ ( ਲੁਧਿਆਣਾ) , 4 ਦਸੰਬਰ ( ਕੁਲਦੀਪ ਸਿੰਘ ਲੋਹਟ ) - ਜਗਰਾਉਂ ਨੇੜਲੇ ਪਿੰਡ ਕਾਉਂਕੇ ਕਲਾਂ ਵਿਖੇ ਦੇਰ ਰਾਤ 9:30 ਦੇ ਕਰੀਬ ਬਾਬਾ ਰੋਡੂ ਦੇ ਅਸਥਾਨ 'ਤੇ ਮੱਥਾ ਟੇਕਣ ਆਏ ਨੌਜਵਾਨ 'ਤੇ ਕੁਝ ਨੌਜਵਾਨਾਂ 'ਤੇ ਹਮਲੇ ਦੀ ਕੋਸ਼ਿਸ਼ ਕੀਤੀ ਹੈ । ਇਸ ਹਮਲੇ 'ਚ ਪਿੰਡ ਕਾਉਂਕੇ ਕਲਾਂ ਦੇ ਵਾਸੀ ਲਵਕਰਨ ਸਿੰਘ ਦੇ ਗੋਲੀ ਲੱਗੀ ਹੈl ਜਗਰਾਉਂ ਦੇ ਸਿਵਲ ਹਸਪਤਾਲ ਜ਼ੇਰੇ ਇਲਾਜ ਲਵਕਰਨ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਦੇਰ ਸ਼ਾਮ ਬਾਬਾ ਰੋਡੂ ਦੇ ਅਸਥਾਨ 'ਤੇ ਮੱਥਾ ਟੇਕਣ ਗਿਆ ਤਾਂ ਕੁਝ ਨੌਜਵਾਨ ਜੋ ਸਕਾਰਪੀਓ ਗੱਡੀ 'ਤੇ ਸਵਾਰ ਸਨ ਨੇ ਉਸ 'ਤੇ ਗੋਲੀ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਹਮਲੇ ਦੌਰਾਨ ਉਸ ਦੀ ਸੱਜੇ ਮੋਢੇ ਵਿਚ ਗੋਲੀ ਵੱਜੀ l ਲਵਕਰਨ ਅਨੁਸਾਰ ਉਸ ਨੇ ਮੌਕੇ 'ਤੋਂ ਭੱਜ ਕੇ ਮਸਾਂ ਜਾਨ ਬਚਾਈ । ਉਹ ਜ਼ਖ਼ਮੀ ਹਾਲਤ ਵਿਚ ਸਿਵਲ ਹਸਪਤਾਲ ਜਗਰਾਉਂ ਪਹੁੰਚਿਆ । ਸਿਵਲ ਹਸਪਤਾਲ ਜਗਰਾਉਂ ਮੁੱਢਲੇ ਇਲਾਜ ਤੋਂ ਬਾਅਦ ਲਵਕਰਨ ਨੂੰ ਲੁਧਿਆਣਾ ਦੇ ਦਯਾ ਨੰਦ ਹਸਪਤਾਲ ਲਈ ਰੈਫਰ ਕਰ ਦਿੱਤਾ l ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਦੇ ਮੁਖੀ ਸੁਰਜੀਤ ਸਿੰਘ ਸਿਵਲ ਹਸਪਤਾਲ ਮੌਕੇ 'ਤੇ ਪਹੁੰਚ ਗਏ ।  ਐਸ.ਐਚ.ਓ. ਸੁਰਜੀਤ ਸਿੰਘ ਨੇ ਕਿਹਾ ਕਿ ਮਾਮਲਾ ਸ਼ੱਕੀ ਜਾਪਦਾ ਹੈ ,ਜਾਂਚ ਤੋਂ ਬਾਅਦ ਜੋ ਵੀ ਸਚਾਈ ਸਾਹਮਣੇ ਆਵੇਗੀ ਤੇ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ