JALANDHAR WEATHER

ਆਪ ਆਗੂ ਰਣਬੀਰ ਸਿੰਘ ਧਾਲੀਵਾਲ ਨੇ ਕੰਗਣਾਂ ਬੇਟ ਜ਼ੋਨ ਤੋਂ ਨਾਮਜ਼ਦਗੀ ਪੇਪਰ ਦਾਖਲ ਕਰਾਏ

ਬਲਾਚੌਰ, 4 ਦਸੰਬਰ (ਦੀਦਾਰ ਸਿੰਘ ਬਲਾਚੌਰੀਆ)-ਬਲਾਚੌਰ ਬਲਾਕ ਸੰਮਤੀ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਣਬੀਰ ਸਿੰਘ ਧਾਲੀਵਾਲ ਨੇ ਕੰਗਣਾਂ ਬੇਟ ਜ਼ੋਨ ਤੋਂ ਆਪਣੇ ਨਾਮਜ਼ਦਗੀ ਪੇਪਰ ਦਾਖਲ ਕਰਾਏ। ਚੋਣਕਾਰ ਅਫਸਰ /ਐਸ. ਡੀ. ਐਮ. ਬਲਾਚੌਰ ਕ੍ਰਿਤਕਾ ਗੋਇਲ ਕੋਲ ਨਾਮਜ਼ਦਗੀ ਪੇਪਰ ਦਾਖਲ ਕਰਾਉਣ ਸਮੇ ਉਨ੍ਹਾਂ ਨਾਲ ਸੀਨੀਅਰ ਆਗੂ ਅਸ਼ੋਕ ਕਟਾਰੀਆ, ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਤਨਾਮ ਜਲਾਲਪੁਰ ਹਾਜ਼ਰ ਸਨ।

ਜਿਕਰਯੋਗ ਹੈ ਕਿ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਮੱਦੇਨਜ਼ਰ ਅੱਜ ਨਾਮਜ਼ਦਗੀ ਪੇਪਰ ਦਾਖਲ ਕਰਾਉਣ ਦੇ ਅੰਤਿਮ ਦਿਨ ਜਿਲ੍ਹਾ ਪ੍ਰੀਸ਼ਦ ਦੇ ਤਿੰਨ ਜ਼ੋਨਾਂ ਲਈ ਕੁੱਲ 15 ਉਮੀਦਵਾਰਾਂ ਨੇ ਨਾਮਜ਼ਦਗੀ ਪੇਪਰ ਦਾਖਲ ਕਰਾਏ। ਉਪ ਮੰਡਲ ਮੈਜਿਸਟਰੇਟ ਕਮ ਰਿਟਰਨਿੰਗ ਅਫਸਰ ਕ੍ਰਿਤਕਾ ਗੋਇਲ ਨੇ ਦੱਸਿਆ ਕਿ ਜਿਲ੍ਹਾ ਪ੍ਰੀਸ਼ਦ ਜ਼ੋਨ ਰੱਤੇਵਾਲ ਤੋਂ 5, ਗੜੀ ਕਾਨੂੰਗੋਆਂ ਜ਼ੋਨ ਤੋਂ 5 ਅਤੇ ਪੋਜੇਵਾਲ ਜ਼ੋਨ ਤੋਂ 7 ਉਮੀਦਵਾਰਾਂ ਨੇ ਨਾਮਜ਼ਦਗੀ ਪੇਪਰ ਦਾਖਲ ਕਰਾਏ। ਇਸੇ ਤਰ੍ਹਾਂ ਬਲਾਕ ਸੰਮਤੀ ਬਲਾਚੌਰ ਦੇ 17 ਜ਼ੋਨਾਂ ਲਈ 64 ਉਮੀਦਵਾਰਾਂ ਨੇ ਨਾਮਜ਼ਦਗੀ ਪੇਪਰ ਦਾਖਲ ਕਰਵਾਏ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ