JALANDHAR WEATHER

ਪੰਚਾਇਤ ਸੰਮਤੀ ਸੁਨਾਮ ਲਈ 53 ਉਮੀਦਵਾਰਾਂ ਨੇ ਕਾਗਜ਼ ਭਰੇ- ਐਸ.ਡੀ.ਐਮ.

ਸੁਨਾਮ ਊਧਮ ਸਿੰਘ ਵਾਲਾ,4 ਦਸੰਬਰ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ)-14 ਦਸੰਬਰ ਨੂੰ ਹੋਣ ਜਾ ਰਹੀਆਂ ਪੰਚਾਇਤ ਸੰਮਤੀ ਚੋਣਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਕੰਮ ਸੁਨਾਮ ਵਿਖੇ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਿਆ। ਅੱਜ ਆਖਰੀ ਦਿਨ ਪੰਚਾਇਤ ਸੰਮਤੀ ਸੁਨਾਮ ਊਧਮ ਸਿੰਘ ਵਾਲਾ ਲਈ ਕੁਲ 53 ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕਰਨ ਵਾਲੇ ਰਿਟਰਨਿੰਗ ਅਫ਼ਸਰ/ਉਪ ਮੰਡਲ ਮੈਜਿਸਟ੍ਰੇਟ ਸੁਨਾਮ ਪ੍ਰਮੋਦ ਸਿੰਗਲਾ ਨੇ ਦੱਸਿਆ ਕਿ ਪੰਚਾਇਤ ਸੰਮਤੀ ਸੁਨਾਮ ਊਧਮ ਸਿੰਘ ਵਾਲਾ ਦੇ 15 ਜੋਨਾਂ ਲਈ ਕੁਲ 53 ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਕਾਗਜ਼ ਭਰੇ ਗਏ ਹਨ। ਜਿਨ੍ਹਾਂ 'ਚ ਜੋਨ ਨੰਬਰ-1 ਸ਼ੇਰੋਂ 6, ਜੋਨ-2 ਨਮੋਲ 5, ਜੋਨ-3-ਲਖਮੀਰਵਾਲਾ 5, ਜੋਨ-4 ਬਿਗੜਵਾਲ 5, ਜੋਨ-5 ਬੀਰ ਕਲਾਂ 2, ਜੋਨ-6 ਸ਼ਾਹਪੁਰ ਕਲਾਂ 3, ਜੋਨ-7 ਤੋਲਾਵਾਲ 3, ਜੋਨ-8 ਕੋਟੜਾ ਅਮਰੂ 1, ਜੋਨ-9 ਘਾਸੀਵਾਲਾ 6, ਜੋਨ-10 ਚੌਵਾਸ 4, ਜੋਨ-11ਭਾਈ ਕੀ ਸਮਾਧ 2, ਜੋਨ-12 ਮੰਡੇਰ ਕਲ੍ਹਾਂ 3, ਜੋਨ-13 ਲੋਹਾਖੇੜਾ 2, ਜੋਨ-14 ਤੋਗਾਵਾਲ 3, ਜੋਨ ਨੰਬਰ-15- ਢੱਡਰੀਆਂ 3 ਉਮੀਦਵਾਰ ਹਨ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ