ਨਿੱਜੀ ਕੰਪਨੀ ਦੀ ਬੱਸ ਨੂੰ ਲੱਗੀ ਅੱਗ, ਸਵਾਰੀਆਂ ਤੇ ਬੱਸ ਅਮਲਾ ਵਾਲ਼-ਵਾਲ਼ ਬਚਿਆ
ਭਵਾਨੀਗੜ੍ਹ, 4 ਦਸੰਬਰ (ਰਣਧੀਰ ਸਿੰਘ ਫੱਗੂਵਾਲਾ)- ਪਿੰਡ ਚੰਨੋਂ ਨੇੜੇ ਉਸ ਸਮੇਂ ਭਗਦੜ ਮਚ ਗਈ, ਜਦੋਂ ਇਕ ਨਿੱਜੀ ਕੰਪਨੀ ਦੀ ਬੱਸ ਜੋ ਚੰਡੀਗੜ੍ਹ ਤੋਂ ਬਠਿੰਡਾ ਨੂੰ ਜਾ ਰਹੀ ਸੀ, ਨੂੰ ਅੱਗ ਲੱਗ ਜਾਣ ਕਾਰਨ ਬੱਸ ਸੜ ਕੇ ਸਵਾਹ ਹੋ ਗਈ, ਪਰ ਉਸ ਵਿਚ ਚੜ੍ਹੀਆਂ 25 ਦੇ ਕਰੀਬ ਸਵਾਰੀਆਂ ਅਤੇ ਬੱਸ ਅਮਲਾ ਵਾਲ਼-ਵਾਲ਼ ਬਚ ਗਿਆ।
ਇਸ ਸਬੰਧੀ ਪ੍ਰਤੱਖ ਦਰਸ਼ੀਆਂ ਨੇ ਦੱਸਿਆ ਕਿ ਚੰਡੀਗੜ੍ਹ ਤੋਂ ਬਠਿੰਡਾ ਨੂੰ ਜਾ ਰਹੀ ਨਿੱਜੀ ਕੰਪਨੀ ਦੀ ਬੱਸ ਜਦੋਂ ਪਿੰਡ ਚੰਨੋਂ ਨੇੜੇ ਸਥਿਤ ਸ਼ਰਮਾ ਵੈਸ਼ਨੂੰ ਢਾਬੇ ਕੋਲ ਪਹੁੰਚੀ ਤਾਂ ਡਰਾਈਵਰ ਨੇ ਬੱਸ ਵਿਚੋਂ ਧੂੰਆਂ ਨਿਕਲਦਾ ਦੇਖ਼ਿਆ ਤਾਂ ਉਸ ਨੇ ਬੱਸ ਰੋਕ ਕੇ ਸਵਾਰੀਆਂ ਅਤੇ ਉਨ੍ਹਾਂ ਦੇ ਸਾਮਾਨ ਨੂੰ ਬਾਹਰ ਕੱਢਦਿਆ ਤੇ ਬੱਸ ਵਿਚ ਰੱਖੇ ਅੱਗ ਬੁਝਾਊ ਯੰਤਰਾਂ ਰੋਕੂ ਸਪਰੇਅ ਕਰ ਦਿੱਤੀ। ਇਸ ਦੌਰਾਨ ਹੀ ਬੱਸ ਵਿਚੋਂ ਅੱਗ ਬੁਝਣ ਦੀ ਬਜਾਏ ਭੜਕ ਗਈ, ਜਿਸ ’ਤੇ ਲੋਕਾਂ ਵਲੋਂ ਅੱਗ ਬੁਝਾਉਣ ਦੇ ਯਤਨ ਕਰਦਿਆਂ ਹੀ ਬੱਸ ਲਟ-ਲਟ ਕਰਕੇ ਮਚਣ ਲੱਗੀ। ਇਸ ਦੀ ਸੂਚਨਾ ਅੱਗ ਬੁਝਾਊ ਗੱਡੀ ਨੂੰ ਦਿੱਤੀ, ਪਰ ਗੱਡੀ ਦੇ ਆਉਣ ਤੱਕ ਬੱਸ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਈ ਸੀ। ਬੱਸ ਵਿਚ ਸਵਾਰ ਕਰੀਬ 2 ਦਰਜਨ ਸਵਾਰੀਆਂ ਅਤੇ ਬੱਸ ਅਮਲਾ ਵਾਲ਼-ਵਾਲ਼ ਬਚ ਗਿਆ।
ਇਸ ਸਬੰਧੀ ਪਸਿਆਣਾ ਪੁਲਿਸ ਚੌਕੀ ਦੇ ਇੰਚਾਰਜ ਅਮਨਪਾਲ ਸਿੰਘ ਵਿਰਕ ਨਾਲ ਗੱਲ ਕਰਨ ’ਤੇ ਉਨ੍ਹਾਂ ਦੱਸਿਆ ਕਿ ਨਿੱਜੀ ਕੰਪਨੀ ਦੀ ਬੱਸ ਨੂੰ ਅੱਗ ਲੱਗਣ ਦੀ ਘਟਨਾ ਵਾਪਰੀ ਹੈ, ਬੱਸ ਵਿਚ ਚੜ੍ਹੀਆਂ 25 ਸਵਾਰੀਆਂ ਅਤੇ ਬੱਸ ਅਮਲਾ ਪੂਰੀ ਤਰ੍ਹਾਂ ਸੁਰੱਖਿਅਤ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਇਸ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।
;
;
;
;
;
;
;
;