JALANDHAR WEATHER

ਭਵਾਨੀਗੜ੍ਹ ਬਲਾਕ ਸੰਮਤੀ ਦੇ 15 ਜ਼ੋਨਾਂ ’ਤੇ 69 ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ

ਭਵਾਨੀਗੜ੍ਹ, 4 ਦਸੰਬਰ (ਰਣਧੀਰ ਸਿੰਘ ਫੱਗੂਵਾਲਾ)- ਸਥਾਨਕ ਐਸ.ਡੀ.ਐਮ. ਦਫ਼ਤਰ ਵਿਖੇ ਬਲਾਕ ਸੰਮਤੀ ਦੀਆਂ ਚੋਣਾਂ ਦੌਰਾਨ ਨਾਮਜ਼ਦਗੀਆਂ ਭਰਨ ਦੇ ਅੱਜ ਆਖਰੀ ਦਿਨ ਬਲਾਕ ਸੰਮਤੀ ਦੇ 15 ਜ਼ੋਨਾਂ ’ਤੇ 69 ਉਮੀਦਵਾਰਾਂ ਵਲੋਂ ਆਪਣਾ ਨਾਮਜ਼ਦਗੀ ਪੱਤਰ ਭਰੇ ਗਏ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਚੋਣ ਰਿਟਰਨਿੰਗ ਅਫ਼ਸਰ ਰਾਹੁਲ ਕੌਸ਼ਲ ਨੇ ਦੱਸਿਆ ਕਿ ਅੱਜ ਤੱਕ ਵੱਖ-ਵੱਖ ਪਾਰਟੀਆਂ ਅਤੇ ਅਜ਼ਾਦ ਉਮੀਦਵਾਰਾਂ ਵਲੋਂ 69 ਉਮੀਦਵਾਰਾਂ ਨੇ ਨਾਮਜਦਗੀ ਪੱਤਰ ਭਰੇ ਹਨ, ਜਿਨ੍ਹਾਂ ਵਿਚੋਂ ਘਰਾਚੋਂ ਜ਼ੋਨ ਤੋਂ 4 , ਬਾਸੀਅਰਖ਼ ਜ਼ੋਨ ਤੋਂ 5, ਕਪਿਆਲ ਜ਼ੋਨ ਤੋਂ 5, ਫੱਗੂਵਾਲਾ ਜ਼ੋਨ ਤੋਂ 4, ਭੱਟੀਵਾਲ ਜ਼ੋਨ ਤੋਂ 5, ਬਲਿਆਲ ਜ਼ੋਨ ਤੋਂ 4, ਝਨੇੜੀ ਜ਼ੋਨ ਤੋਂ 8, ਨਦਾਮਪੁਰ ਜ਼ੋਨ ਤੋਂ 3, ਭੜ੍ਹੋ ਜ਼ੋਨ ਤੋਂ 4, ਬਾਲਦਕਲ੍ਹਾਂ ਜ਼ੋਨ ਤੋਂ 5, ਆਲੋਅਰਖ਼ ਜ਼ੋਨ ਤੋਂ 5, ਕਾਲਾਝਾੜ ਜ਼ੋਨ ਤੋਂ 3, ਕਾਕੜਾ ਜ਼ੋਨ ਤੋਂ 6 ਅਤੇ ਸਕਰੌਦੀ ਜ਼ੋਨ 5 ਤੋਂ ਨਾਮਜ਼ਦਗੀ ਪੱਤਰ ਭਰੇ ਗਏ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ