JALANDHAR WEATHER

ਬਲਾਕ ਸੰਮਤੀ ਮੱਖੂ ਦੀ ਚੋਣ ਲਈ 15 ਜ਼ੋਨਾਂ 'ਚ 95 ਨਾਮਜ਼ਦਗੀ ਪੱਤਰ ਦਾਖਲ

ਮੱਖੂ, (ਫਿਰੋਜ਼ਪੁਰ)4 ਦਸੰਬਰ (ਕੁਲਵਿੰਦਰ ਸਿੰਘ ਸੰਧੂ/ਵਰਿੰਦਰ ਮਨਚੰਦਾ)-ਮੱਖੂ ਬਲਾਕ ਸੰਮਤੀ ਦੀ ਚੋਣ ਲਈ ਅੱਜ ਨਾਮਜ਼ਦਗੀ ਪੱਤਰ ਭਰਨ ਦਾ ਆਖਰੀ ਦਿਨ ਸੀ, ਜਿਸ ਦੌਰਾਨ 15 ਜ਼ੋਨਾਂ ਵਿਚੋਂ ਵੱਖ–ਵੱਖ ਉਮੀਦਵਾਰਾਂ ਨੇ ਕੁੱਲ 95 ਨਾਮਜ਼ਦਗੀ ਪੱਤਰ ਦਾਖਲ ਕਰਵਾਏ। ਦਫਤਰ ਵਿਚ ਸਾਰਾ ਦਿਨ ਉਮੀਦਵਾਰਾਂ ਅਤੇ ਸਮਰਥਕਾਂ ਦੀ ਭੀੜ ਰਹੀ।

ਰਿਟਰਨਿੰਗ ਅਫਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜ ਦਸੰਬਰ ਨੂੰ ਸਾਰੇ ਨਾਮਜ਼ਦਗੀ ਪੱਤਰਾਂ ਦੀ ਤਫਤੀਸ਼ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਉਮੀਦਵਾਰ ਨੇ ਆਪਣਾ ਨਾਮ ਵਾਪਸ ਲੈਣਾ ਹੋਵੇ ਤਾਂ ਇਸਦੀ ਆਖਰੀ ਮਿਤੀ 6 ਦਸੰਬਰ ਨਿਰਧਾਰਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਚੋਣ ਪ੍ਰਕਿਰਿਆ ਨੂੰ ਨਿਰਪੱਖ ਅਤੇ ਸ਼ਾਂਤੀਪੂਰਨ ਤਰੀਕੇ ਨਾਲ ਕਰਨ ਲਈ ਪੂਰੇ ਪ੍ਰਸ਼ਾਸਨ ਵੱਲੋਂ ਲੋੜੀਂਦੇ ਇੰਤਜ਼ਾਮ ਪੂਰੇ ਕਰ ਲਏ ਗਏ ਹਨ। ਚੋਣ ਦੌਰਾਨ ਕਾਨੂੰਨ–ਵਿਵਸਥਾ ਨੂੰ ਮਜ਼ਬੂਤ ਬਣਾਉਣ ਲਈ ਪੁਲਿਸ ਵੱਲੋਂ ਵੀ ਵਿਸ਼ੇਸ਼ ਤੌਰ ‘ਤੇ ਡਿਊਟੀਆਂ ਲਗਾਈਆਂ ਹਨ। ਅੱਜ ਨਾਮਜ਼ਦਗੀ ਪੱਤਰਾਂ ਦੇ ਦਾਖਲੇ ਦੀ ਅੰਤਿਮ ਤਰੀਕ ਹੋਣ ਕਾਰਨ ਸਬ ਤਹਿਸੀਲ ਮੱਖੂ ਵਿਖੇ ਬਣੇ ਨਾਮਜ਼ਦਗੀ ਕੇਂਦਰ ਪਰ ਸਾਰਾ ਦਿਨ ਬਲਾਕ ਸੰਮਤੀ ਦੇ ਚਾਹਵਾਨ ਉਮੀਦਵਾਰਾਂ ਦੀ ਰੌਣਕ ਬਣੀ ਰਹੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ