ਬਲਾਕ ਸੰਮਤੀ ਘੱਲ ਖੁਰਦ ਦੇ 23 ਜ਼ੋਨਾਂ ਲਈ ਹੋਈਆਂ 121 ਨਾਮਜ਼ਦਗੀਆਂ
ਤਲਵੰਡੀ ਭਾਈ, 4 ਦਸੰਬਰ (ਕੁਲਜਿੰਦਰ ਸਿੰਘ ਗਿੱਲ) - ਬਲਾਕ ਸੰਮਤੀ ਚੋਣਾਂ ਲਈ ਨਾਮਜ਼ਦਗੀਆਂ ਦੇ ਅੱਜ ਆਖਰੀ ਦਿਨ ਤੱਕ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਘੱਲ ਖੁਰਦ ਬਲਾਕ ਸੰਮਤੀ ਦੀ ਚੋਣ ਲਈ 121 ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਹਨ। ਇੱਥੇ ਰਿਟਰਨਿੰਗ ਅਫ਼ਸਰ ਅਮਰਜੀਤ ਸਿੰਘ ਕੋਲ ਅੱਜ 120 ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਪੇਸ਼ ਕੀਤੇ ਗਏ। ਇਸ ਮੌਕੇ 'ਤੇ ਪੁਲਿਸ ਵਲੋਂ ਅਣਸਖਾਵੀਂ ਘਟਨਾ ਨੂੰ ਰੋਕਣ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।
;
;
;
;
;
;
;
;