JALANDHAR WEATHER

ਭਾਰਤੀ ਕੈਦੀ ਦੀ ਪਾਕਿਸਤਾਨੀ ਜੇਲ੍ਹ 'ਚ ਮੌਤ, ਈਦੀ ਫਾਊਂਡੇਸ਼ਨ ਕਰਾਚੀ ਨੇ ਲਾ.ਸ਼ ਭਾਰਤ ਭੇਜੀ

ਅਟਾਰੀ ਸਰਹੱਦ,ਅੰਮ੍ਰਿਤਸਰ-(ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਭਾਰਤ ਤੋਂ ਸਮੁੰਦਰ ਰਸਤੇ ਪਾਕਿਸਤਾਨ ਅੰਦਰ ਦਾਖਲ ਹੋਣ ਉਤੇ ਪਿਛਲੇ ਕਈ ਮਹੀਨਿਆਂ ਤੋਂ ਪਾਕਿਸਤਾਨੀ ਜਲ ਸੈਨਾ ਵੱਲੋਂ ਗ੍ਰਿਫਤਾਰ ਕੀਤੇ ਭਾਰਤੀ ਮਛੇਰੇ ਕੈਦੀ ਦੀ ਜੇਲ੍ਹ ਅੰਦਰ ਸਜ਼ਾ ਭੁਗਤਦਿਆਂ ਮੌਤ ਹੋ ਜਾਣ ਉਤੇ ਭਾਰਤੀ ਮਛੇਰੇ ਦੀ ਲਾਸ਼ ਅੱਜ ਦੇਰ ਸ਼ਾਮ ਅਟਾਰੀ ਸਰਹੱਦ ਰਸਤੇ ਪਾਕਿਸਤਾਨ ਤੋਂ ਭਾਰਤ ਪੁੱਜੀ I

ਪਾਕਿਸਤਾਨ ਸਥਿਤ ਭਾਰਤੀ ਹਾਈ ਕਮਿਸ਼ਨ ਇਸਲਾਮਾਬਾਦ ਦੇ ਅਧਿਕਾਰੀ ਕਰਾਚੀ ਜੇਲ੍ਹ ਅੰਦਰ 57 ਸਾਲਾ ਭਾਰਤੀ ਮਛੇਰੇ ਸਰਵਨ ਰਾਣਾ, ਜਿਸਦੀ 19 ਨਵੰਬਰ ਨੂੰ ਦਿਮਾਗੀ ਖੂਨ ਵਗਣ ਕਾਰਨ ਮੌਤ ਹੋ ਗਈ ਸੀ, ਦੀ ਲਾ.ਸ਼ ਵਤਨ ਲੈ ਕੇ ਪੁੱਜੇ। ਉਕਤ ਭਾਰਤੀ ਮਛੇਰੇ ਦੀ ਲਾਸ਼ ਨੂੰ ਇਥੇ ਲਿਆਉਣ ਦਾ ਸਾਰਾ ਖਰਚਾ ਈਦੀ ਫਾਊਂਡੇਸ਼ਨ ਕਰਾਚੀ ਵਲੋਂ ਚੁੱਕਦੇ ਹੋਏ ਕਰਾਚੀ ਜੇਲ੍ਹ ਤੋਂ ਲੈ ਕੇ ਵਾਹਗਾ ਪਾਕਿਸਤਾਨ ਸਰਹੱਦ ਉਤੇ, ਜਿੱਥੇ ਪਾਕਿਸਤਾਨੀ ਇਮੀਗ੍ਰੇਸ਼ਨ ਵਲੋਂ ਆਪਣੇ ਕਾਗਜੀ ਪੱਤਰੀ ਕਾਰਵਾਈ ਮੁਕੰਮਲ ਕਰਦਿਆਂ ਲਾ.ਸ਼ ਨੂੰ ਪਾਕਿਸਤਾਨੀ ਰੇਂਜਰਾਂ ਦੇ ਹਵਾਲੇ ਦਿੱਤਾ। ਇਥੋਂ ਇਹ ਲਾਸ਼ ਪਾਕਿ ਰੇਂਜਰਾਂ ਨੇ ਵਾਹਗਾ ਸਰਹੱਦ 'ਤੇ ਬੀਐਸਐਫ ਅਤੇ ਭਾਰਤੀ ਇਮੀਗ੍ਰੇਸ਼ਨ ਦੇ ਅਧਿਕਾਰੀਆਂ ਨੂੰ ਸੌਂਪ ਦਿੱਤੀ ।ਅਧਿਕਾਰੀਆਂ ਨੇ ਦੱਸਿਆ ਕਿ ਸਰਵਨ ਰਾਣਾ ਨੂੰ ਕਰਾਚੀ ਦੀ ਮਲੀਰ ਜੇਲ੍ਹ ਵਿਚ ਪਿਛਲੇ ਕਰੀਬ 24 ਮਹੀਨੇ ਤੋਂ ਵਧੇਰੇ ਕੈਦ ਕੀਤਾ ਗਿਆ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ