ਈ. ਟੀ. ਓ. ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ ਉਮੀਦਵਾਰਾਂ ਨੇ ਕੀਤੇ ਕਾਗਜ਼ ਦਾਖਲ
ਜੰਡਿਆਲਾ ਗੁਰੂ, 4 ਦਸੰਬਰ (ਪ੍ਰਮਿੰਦਰ ਸਿੰਘ ਜੋਸਨ )-14 ਦਸੰਬਰ ਨੂੰ ਹੋ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਨਾਮਜ਼ਦਗੀਆਂ ਦਾਖਲ ਕਰਨ ਦੇ ਅੱਜ ਆਖਰੀ ਦਿਨ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ .ਹਰਭਜਨ ਸਿੰਘ ਈ. ਟੀ. ਓ. ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੀਆਂ 4 ਜ਼ਿਲ੍ਹਾ ਪ੍ਰੀਸ਼ਦ ਅਤੇ 25 ਬਲਾਕ ਸੰਮਤੀਆਂ ਦੇ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਅੰਮ੍ਰਿਤਸਰ ਵਿਖੇ ਦਾਖਲ ਕੀਤੀਆਂ ।
ਜਿਲ੍ਹਾ ਪ੍ਰੀਸ਼ਦ ਦੇ ਲਈ ਮਿਊਂਸੀਪਲ ਕਾਰਪੋਰੇਸ਼ਨ ਅੰਮ੍ਰਿਤਸਰ ਦੇ ਦਫਤਰ ਵਿਚ ਏ. ਡੀ. ਸੀ. ਸੁਰਿੰਦਰ ਸਿੰਘ ਕੋਲ ਕਾਗਜ਼ ਦਾਖਲ ਕਰਵਾਏ ਗਏ ਅਤੇ ਬਲਾਕ ਸੰਮਤੀ ਦੇ ਉਮੀਦਵਾਰਾਂ ਦੇ ਐਸ. ਡੀ. ਐਮ. 1 ਪ੍ਰੀਤਇੰਦਰ ਸਿੰਘ ਬੈਂਸ ਦੇ ਕੋਲ ਕਾਗਜ਼ ਦਾਖਲ ਕਰਵਾਏ ਗਏ। ਕੈਬਨਿਟ ਮੰਤਰੀ ਨੇ ਅੱਜ ਇਥੇ ਗੱਲਬਾਤ ਕਰਦਿਆਂ ਕਿਹਾ ਕਿ 14 ਦਸੰਬਰ ਨੂੰ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਲਈ ਲੋਕਾਂ ਦੀ ਕਚਹਿਰੀ ਦਾ ਹਰ ਫੈਸਲਾ ਸਿਰ ਮੱਥੇ ਹੋਵੇਗਾ ਅਤੇ ਚੋਣਾਂ ਸਾਫ ਸੁਥਰੇ ਢੰਗ ਨਾਲ ਕਾਨੂੰਨ ਅਤੇ ਪਾਰਦਰਸ਼ਤਾ ਨਾਲ ਹੋਣਗੀਆਂ ਅਤੇ ਕਿਸੇ ਨਾਲ ਵੀ ਵਧੀਕੀ ਨਹੀਂ ਹੋਵੇਗੀ। ਹਰਭਜਨ ਸਿੰਘ ਈ. ਟੀ. ਓ. ਨੇ ਕਿਹਾ ਕਿ ਮੇਰੇ ਹਲਕੇ ਦੀ ਜਨਤਾ ਜਾਣਦੀ ਹੈ ਕਿ ਕਿਸੇ ਵੀ ਪਾਰਟੀ ਦੇ ਉਮੀਦਵਾਰ ਦੇ ਕਾਗਜ਼ ਪੱਤਰਾਂ ਵਿਚ ਕੋਈ ਵੀ ਰੁਕਾਵਟ ਨਹੀਂ ਬਣੀ ਅਤੇ ਨਾਮਜ਼ਦਗੀਆਂ ਦਾ ਦੌਰ ਬਿਲਕੁਲ ਨਿਰਪੱਖ ਹੋਇਆ ਹੈ। ਉਨ੍ਹਾਂ ਕਿਹਾ ਕਿ ਚੋਣਾਂ ਵੀ ਨਿਰਪੱਖ ਹੋਣਗੀਆਂ ਤੇ ਨਤੀਜੇ ਵੀ ਸਿਰਫ ਵੋਟਰਾਂ ਦੀ ਵੋਟ ਦੇ ਅਧਿਕਾਰ ਨਾਲ ਤੈਅ ਹੋਣਗੇ।
;
;
;
;
;
;
;
;
;