JALANDHAR WEATHER

ਪੰਚਾਇਤ ਸੰਮਤੀ ਚੋਣਾਂ ਲਈ ਮੈਡਮ ਸ਼ਹਿਨਾਜ਼ ਨੇ ਇਲਤਫਾਤਪੁਰਾ ਜ਼ੋਨ ਤੋਂ ਦਾਖ਼ਲ ਕੀਤੇ ਨਾਮਜ਼ਦਗੀ ਪੱਤਰ

ਮਾਲੇਰਕੋਟਲਾ, 4 ਦਸੰਬਰ (ਮੁਹੰਮਦ ਹਨੀਫ਼ ਥਿੰਦ)- ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਪੰਚਾਇਤ ਸੰਮਤੀ ਚੋਣਾਂ ਲਈ ਇਲਤਫਾਤਪੁਰਾ (ਢੱਡੇਵਾੜਾ) ਜ਼ੋਨ ਤੋਂ ਸ਼ਹਿਨਾਜ਼ ਪਤਨੀ ਡਾ. ਸਿਰਾਜ ਮੁਹੰਮਦ ਨੂੰ ਉਮੀਦਵਾਰ ਵਜੋਂ ਐਲਾਨ ਕੀਤਾ ਗਿਆ ਸੀ। ਮੈਡਮ ਸ਼ਹਿਨਾਜ਼ ਨੇ ਆਪਣੇ ਕਾਗਜ਼ ਰਿਟਰਨਿੰਗ ਅਫ਼ਸਰ ਮੁਕੁਲ ਬਾਵਾ ਕਮ-ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ ਮਲੇਰਕੋਟਲਾ ਕੋਲ ਦਾਖ਼ਲ ਕਰਵਾਏ। ਇਸ ਮੌਕੇ ਉਨ੍ਹਾਂ ਨਾਲ ਹਲਕਾ ਮਾਲੇਰਕੋਟਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮੈਡਮ ਜ਼ਾਹਿਦਾ ਸੁਲੇਮਾਨ ਵੀ ਉਚੇਚੇ ਤੌਰ ਉਤੇ ਮੌਜੂਦ ਰਹੇ। ਜ਼ਿਕਰਯੋਗ ਹੈ ਕਿ ਡਾ. ਸਿਰਾਜ ਮੁਹੰਮਦ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਿਰਕੱਢ ਸੀਨੀਅਰ ਆਗੂ ਹਨ। ਮੈਡਮ ਸ਼ਹਿਨਾਜ਼ ਦੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਵਰਕਰ ਵੱਡੀ ਗਿਣਤੀ ਵਿਚ ਉਨ੍ਹਾਂ ਨਾਲ ਪੁੱਜੇ ਸਨ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ