ਲਾਹੌਰ ਹਾਈਕੋਰਟ ਵਲੋਂ ਵੀਜ਼ਾ ਨਿਯਮਾਂ ਦੀ ਉਲੰਘਣਾ ਕਰਨ ਵਾਲੀ ਭਾਰਤੀ ਮਹਿਲਾ ਦੇ ਮਾਮਲੇ ‘ਚ ਦੋ ਹਫਤੇ 'ਚ ਹੋਵੇਗੀ ਸੁਣਵਾਈ
ਅਟਾਰੀ ਸਰਹੱਦ, 5 ਦਸੰਬਰ (ਰਾਜਿੰਦਰ ਸਿੰਘ ਰੂਬੀ)-ਲਾਹੌਰ ਹਾਈ ਕੋਰਟ ਵਿਚ ਭਾਰਤੀ ਤੀਰਥ ਯਾਤਰੀਆਂ ਦੇ ਮਾਮਲੇ ਦੀ ਪਟੀਸ਼ਨ ਨਿਯਮਤ ਸੁਣਵਾਈ ਲਈ ਸਵੀਕਾਰ ਕਰਦਿਆਂ ਦੋ ਹਫ਼ਤਿਆਂ ਦੇ ਅੰਦਰ ਰਿਪੋਰਟਾਂ ਮੰਗੀਆਂ ਗਈਆਂ ਹਨI ਇਥੇ ਦੱਸਣ ਯੋਗ ਹੈ ਕਿ ਪਾਕਿਸਤਾਨ ਵਿਖੇ ਸਥਿਤ ਸਿੱਖ ਗੁਰਧਾਮਾਂ ਦੀ ਯਾਤਰਾ ਉਤੇ ਪਹਿਲੀ ਪਾਤਿਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਇਕ ਭਾਰਤੀ ਤੀਰਥ ਯਾਤਰੀ ਦੁਆਰਾ ਕਥਿਤ ਵੀਜ਼ਾ ਉਲੰਘਣਾ ਅਤੇ ਓਵਰਸਟੇਅ ਸੰਬੰਧੀ ਲਾਹੌਰ ਹਾਈਕੋਰਟ ਵਿਚ ਦਾਇਰ ਸੰਵਿਧਾਨਕ ਪਟੀਸ਼ਨ ਵਿਚ ਅੱਜ ਮਹੱਤਵਪੂਰਨ ਪ੍ਰਗਤੀ ਹੋਈ ਹੈI
ਇਹ ਪਟੀਸ਼ਨਰ ਮਹਿੰਦਰ ਪਾਲ ਸਿੰਘ ਦੁਆਰਾ ਦਾਇਰ ਕੀਤੀ ਗਈ ਸੀ, ਜਿਸਦੀ ਪ੍ਰਤੀਨਿਧਤਾ ਐਡਵੋਕੇਟ ਨਵਾਜ਼ ਸ਼ੇਖ ਅਤੇ ਐਡਵੋਕੇਟ ਅਲੀ ਚੰਗੇਜ਼ੀ ਸੰਧੂ ਨੇ ਸਾਂਝੇ ਤੌਰ 'ਤੇ ਕੀਤੀ ਸੀ। ਲਾਹੌਰ ਹਾਈਕੋਰਟ ਦੇ ਜਸਟਿਸ ਫਾਰੂਕ ਹੈਦਰ ਨੇ ਨਿਯਮਤ ਸੁਣਵਾਈ ਲਈ ਪਟੀਸ਼ਨ ਨੂੰ ਸਵੀਕਾਰ ਕੀਤਾ ਅਤੇ ਸਾਰੀਆਂ ਸਬੰਧਤ ਧਿਰਾਂ ਨੂੰ ਨੋਟਿਸ ਜਾਰੀ ਕੀਤੇ। ਅਦਾਲਤ ਦੇ ਹੁਕਮ ਅਨੁਸਾਰ ਜਸਟਿਸ ਫਾਰੂਕ ਹੈਦਰ ਨੇ ਨਿਯਮਤ ਸੁਣਵਾਈ ਲਈ ਪਟੀਸ਼ਨ ਨੂੰ ਸਵੀਕਾਰ ਕੀਤਾ ਹੈ ਅਤੇ ਸਾਰੀਆਂ ਸੰਬੰਧਤ ਧਿਰਾਂ ਨੂੰ ਨੋਟਿਸ ਜਾਰੀ ਕੀਤੇ ਹਨ। ਉਨ੍ਹਾਂ ਨੂੰ ਦੋ ਹਫ਼ਤਿਆਂ ਦੇ ਅੰਦਰ ਆਪਣੀਆਂ ਵਿਸਤ੍ਰਿਤ ਰਿਪੋਰਟਾਂ ਜਮ੍ਹਾਂ ਕਰਾਉਣ ਦੇ ਨਿਰਦੇਸ਼ ਦਿੱਤੇ ਹਨ।
;
;
;
;
;
;
;
;
;