ਰੇਲ ਰੋਕੋ ਅੰਦੋਲਨ : ਪ੍ਰਧਾਨ ਪਰਮਜੀਤ ਭੁੱਲਾ ਸਣੇ ਦੋ ਦਰਜਨ ਕਿਸਾਨ ਹਿਰਾਸਤ 'ਚ
ਟਾਂਡਾ ਉੜਮੁੜ, 5 ਦਸੰਬਰ (ਦੀਪਕ ਬਹਿਲ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪੰਜਾਬ ਵਿਚ ਦਿੱਤੇ ਗਏ ਰੇਲ ਰੋਕੋ ਪ੍ਰੋਗਰਾਮ ਨੂੰ ਲੈ ਕੇ ਅੱਜ ਸਥਿਤੀ ਉਸ ਵੇਲੇ ਤਣਾਪੂਰਨ ਬਣ ਗਈ ਜਦੋਂ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਭੁੱਲਾ ਨੂੰ ਟਾਂਡਾ ਪੁਲਿਸ ਵਲੋਂ ਤੜਕਸਾਰ ਗ੍ਰਿਫਤਾਰ ਕਰਨ ਮਗਰੋਂ ਭੜਕੇ ਕਿਸਾਨ ਰੇਲਵੇ ਟਰੈਕ ਜਾਮ ਕਰਨ ਲਈ ਪੁੱਜੇ।਼
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕਿਸਾਨ ਆਗੂ ਕੁਲਦੀਪ ਸਿੰਘ ਬੇਗੋਵਾਲ ਦੀ ਅਗਵਾਈ ਵਿਚ ਰੇਲਵੇ ਟਰੈਕ ਜਾਮ ਕਰਨ ਲਈ ਪੁੱਜੇ ਤਾਂ ਇੰਨੇ ਵਿਚ ਪੁਲਿਸ ਉੱਥੇ ਪਹੁੰਚ ਗਈ ਅਤੇ ਪੁਲਿਸ ਨੇ ਦੋ ਦਰਜਨ ਦੇ ਕਰੀਬ ਕਿਸਾਨ ਨੇਤਾਵਾਂ ਨੂੰ ਰੇਲਵੇ ਟਰੈਕ ਤੋਂ ਗ੍ਰਿਫਤਾਰ ਕਰ ਲਿਆ।
;
;
;
;
;
;
;
;