ਕਿਸਾਨਾਂ ਨੇ ਰੋਕੀਆਂ ਪਿੰਡ ਕਕਰਾਲਾ ਨੇੜੇ ਰੇਲਾਂ
ਨਾਭਾ,(ਪਟਿਆਲਾ), 5 ਦਸੰਬਰ (ਜਗਨਾਰ ਸਿੰਘ ਦੁਲੱਦੀ)- ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਵਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਅੱਜ ਨਾਭਾ ਬਲਾਕ ਦੇ ਪਿੰਡ ਕਕਰਾਲਾ ਵਿਖੇ ਰੇਲ ਰੋਕੋ ਪ੍ਰੋਗਰਾਮ ਤਹਿਤ ਦੁਪਹਿਰ 1 ਵਜੇ ਤੋਂ ਰੇਲਵੇ ਲਾਈਨਾਂ ’ਤੇ ਬੈਠ ਕੇ ਰੇਲਾਂ ਨੂੰ ਰੋਕਿਆ ਗਿਆ ਹੈ। ਇਸ ਮੌਕੇ ਕਿਸਾਨ ਆਗੂ ਮਨਜੀਤ ਸਿੰਘ ਨਿਆਲ, ਗਮਦੂਰ ਸਿੰਘ ਬਾਬਰਪੁਰ, ਪਰਵਿੰਦਰ ਸਿੰਘ ਬਾਬਰਪੁਰ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਕਿਸਾਨ ਰੇਲਵੇ ਲਾਈਨਾਂ ’ਤੇ ਬੈਠੇ ਨਜ਼ਰ ਦਿਖਾਈ ਦਿੱਤੇ, ਜਿਸ ਵਿਚ ਬੀਬੀਆਂ ਵੀ ਧਰਨੇ ’ਚ ਕਿਸਾਨਾਂ ਦੇ ਨਾਲ ਬੈਠੀਆਂ ਨਜ਼ਰ ਆਈਆਂ। ਕਿਸਾਨ ਆਗੂਆਂ ਨੇ ਕਿਹਾ ਕਿ ਇਹ ਧਰਨਾ ਦਿੱਤੇ ਪ੍ਰੋਗਰਾਮ ਤਹਿਤ ਨਿਰੰਤਰ ਜਾਰੀ ਰਹੇਗਾ।
ਇਸ ਮੌਕੇ ਐਸ.ਪੀ. ਪਟਿਆਲਾ ਵੈਭਵ ਚੌਧਰੀ ਦੀ ਅਗਵਾਈ ਹੇਠ ਵੱਡੀ ਗਿਣਤੀ 'ਚ ਪੁਲਿਸ ਮੁਲਾਜ਼ਮ ਵੀ ਤਾਇਨਾਤ ਹਨ ।।
;
;
;
;
;
;
;
;