JALANDHAR WEATHER

ਪਿੰਡ ਦੁੱਗਲਵਾਲਾ ਵਿਖੇ ਕਿਸਾਨਾਂ ਵੱਲੋਂ ਤਰਨਤਾਰਨ-ਬਿਆਸ ਰੇਲਵੇ ਲਾਈਨ 'ਤੇ ਧਰਨਾ

ਤਰਨਤਾਰਨ, 5 ਦਸੰਬਰ (ਹਰਿੰਦਰ ਸਿੰਘ)- ਕਿਸਾਨ ਮਜ਼ਦੂਰ ਮੋਰਚਾ ਪੰਜਾਬ ਵੱਲੋਂ ਬਿਜਲੀ ਸੋਧ ਬਿੱਲ 2025 ਦਾ ਖਰੜਾ ਰੱਦ ਕਰਾਉਣ ਲਈ, ਪ੍ਰੀਪੇਡ ਮੀਟਰ ਉਤਾਰ ਕੇ ਪੁਰਾਣੇ ਮੀਟਰ ਲਵਾਉਣ ਲਈ, ਜਨਤਕ ਜਾਇਦਾਦਾਂ ਸਰਕਾਰ ਵੱਲੋਂ ਜਬਰੀ ਵੇਚਣ ਦੇ ਵਿਰੋਧ ਵਿਚ ਅਤੇ ਹੋਰ ਮਸਲਿਆਂ ਦੇ ਸੰਬੰਧ ਵਿਚ ਥਾਂ ਥਾਂ ਰੇਲਾਂ ਰੋਕਣ ਦਾ ਪ੍ਰੋਗਰਾਮ ਕਿਸਾਨਾਂ ਵਲੋਂ ਬਣਾਇਆ ਗਿਆ। ਇਸੇ ਤਹਿਤ ਤਰਨਤਾਰਨ ਦੇ ਪਿੰਡ ਦੁੱਗਲਵਾਲਾ ਵਿਖੇ ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਵੱਲੋਂ ਕਿਸਾਨ ਆਗੂ ਸਤਨਾਮ ਸਿੰਘ ਡਾਲੇਕੇ ਦੀ ਅਗਵਾਈ ਵਿਚ ਆਪਣੀਆਂ ਮੰਗਾਂ ਨੂੰ ਲੈ ਕੇ ਤਰਨਤਾਰਨ-ਬਿਆਸ ਰੇਲਵੇ ਲਾਈਨ ਜਾਮ ਕਰ ਦਿੱਤਾ ਗਿਆ।

ਕਿਸਾਨ ਆਗੂਆਂ ਵੱਲੋਂ ਇਹ ਧਰਨਾ ਦੁਪਹਿਰ 1 ਵਜੇ ਤੋਂ 3 ਵਜੇ ਤੱਕ ਦਿੱਤਾ ਗਿਆ । ਇਸ ਮੌਕੇ ਡੀ.ਐਸ.ਪੀ. ਅਤੁਲ ਸੋਨੀ ਭਾਰੀ ਪੁਲਿਸ ਫੋਰਸ ਸਮੇਤ ਮੌਕੇ ਉਤੇ ਪਹੁੰਚੇ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ