ਅੰਮ੍ਰਿਤਸਰ ਦੇ ਹਵਾਈ ਅੱਡਾ ਰਾਜਾਸਾਂਸੀ 'ਤੇ ਅਜੇ ਵੀ ਯਾਤਰੀ ਹੋ ਰਹੇ ਨੇ ਖੱਜਲ-ਖੁਆਰ
ਰਾਜਾਸਾਂਸੀ, 5 ਦਸੰਬਰ (ਹਰਦੀਪ ਸਿੰਘ ਖੀਵਾ) ਅੰਮਿ੍ਤਸਰ ਹਵਾਈ ਅੱਡੇ ਤੇ ਇੰਡੀਗੋ ਦੀਆਂ ਉਡਾਣਾਂ ਪ੍ਰਭਾਵਿਤ ਹੋਣ ਕਰਕੇ ਦੁਪਹਿਰ ਵੇਲੇ ਮੁੜ ਸੱਦੇ ਹੋਏ ਯਾਤਰੀ ਭਾਰੀ ਖੱਜਲ ਹੋ ਰਹੇ ਹਨ। ਯਾਤਰੀਆਂ ਦਾ ਕਹਿਣਾ ਹੈ ਕਿ ਉਹ ਪਿਛਲੇ ਤਿੰਨਾਂ ਦਿਨਾਂ ਤੋਂ ਚੱਕਰ ਕੱਟ ਰਹੇ ਹਨ । ਉਨ੍ਹਾਂ ਕਿਹਾ ਕਿ ਪਹਿਲਾਂ ਸਾਨੂੰ 21 ਘੰਟੇ ਲਗਾਤਾਰ ਹਵਾਈ ਅੱਡੇ ਦੇ ਅੰਦਰ ਡੱਕ ਕੇ ਰੱਖਿਆ ਗਿਆ ਸੀ, ਤੇ ਫਿਰ ਰਾਤ ਇਕ ਹੋਟਲ ਵਿਚ ਠਹਿਰਾਅ ਦਿੱਤਾ ਗਿਆ ਸੀ ਤੇ ਅੱਜ ਸਵੇਰੇ 7 ਵਜੇ ਹਵਾਈ ਅੱਡੇ ਆਉਣ ਲਈ ਕਿਹਾ ਕਿ ਤੇ ਮੁੜ ਦੋਬਾਰਾ ਟਿਕਟ ਦਿੱਤੀ ਗਈ ਸੀ, ਉਹ ਵੀ ਉਡਾਣ ਰੱਦ ਹੋ ਗਈ ਹੈ।
;
;
;
;
;
;
;
;