ਰੇਲਵੇ ਟਰੈਕ 'ਤੇ ਧਰਨੇ ਦੌਰਾਨ ਕਿਸਾਨ ਆਗੂ ਮਰੂੜ ਨੂੰ ਪੁਲਿਸ ਨੇ ਲਿਆ ਹਿਰਾਸਤ 'ਚ
ਤਲਵੰਡੀ ਭਾਈ, 5 ਦਸੰਬਰ(ਕੁਲਜਿੰਦਰ ਸਿੰਘ ਗਿੱਲ)- ਕਿਸਾਨ ਮਜ਼ਦੂਰ ਮੋਰਚੇ ਵੱਲੋਂ ਵੱਖ-ਵੱਖ ਮਸਲਿਆਂ ਨੂੰ ਲੈ ਕੇ ਅੱਜ ਰੇਲ ਆਵਾਜਾਈ ਠੱਪ ਕਰਨ ਦਾ ਐਲਾਨ ਕੀਤਾ ਗਿਆ ਸੀ। ਇਸੇ ਕੜੀ ਤਹਿਤ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਤਲਵੰਡੀ ਭਾਈ ਵਿਖੇ ਫਿਰੋਜ਼ਪੁਰ ਲੁਧਿਆਣਾ ਰੇਲ ਮਾਰਗ ਤੇ ਧਰਨਾ ਮਾਰਿਆ ਗਿਆ।
ਇਸ ਤਰ੍ਹਾਂ ਧਰਨੇ ਦੌਰਾਨ ਪੁਲਿਸ ਵੱਲੋਂ ਭਾਰਤੀ ਕਿਸਾਨ ਯੂਨੀਅਨ ਗ੍ਰੰਥੀਕਾਰੀ ਦੇ ਸੀਨੀਅਰ ਆਗੂ ਗੁਰਭਾਗ ਸਿੰਘ ਮਰੂੜ ਨੂੰ ਹਿਰਾਸਤ ਵਿਚ ਲੈ ਲਿਆ ਗਿਆ।
;
;
;
;
;
;
;
;