ਲੁਧਿਆਣਾ 'ਚ ਚਾਰਾ ਫੈਕਟਰੀ 'ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ
ਲੁਧਿਆਣਾ, 5 ਦਸੰਬਰ- ਲੁਧਿਆਣਾ ਦੇ ਬਹਾਦਰ ਰੋਡ ਨਜ਼ਦੀਕ ਸਥਿਤ ਸੰਤ ਸਾਹਿਬ ਤੇਲ ਮਿੱਲ ਨਾਂ ਦੀ ਚਾਰਾ ਫੈਕਟਰੀ ਵਿਚ ਅਚਾਨਕ ਅੱਗ ਲੱਗ ਗਈ। ਅੱਗ ਨੇ ਕੁਝ ਹੀ ਪਲਾਂ ਵਿਚ ਫੈਕਟਰੀ ਦੇ ਕੱਚੇ ਮਾਲ ਨੂੰ ਆਪਣੀ ਚਪੇਟ ਵਿਚ ਲੈ ਲਿਆ, ਜਿਸ ਨਾਲ ਉੱਚੀਆਂ ਉੱਚੀਆਂ ਲਪਟਾਂ ਉੱਠਣ ਲੱਗ ਪਈਆਂ। ਫੈਕਟਰੀ ਅੰਦਰ ਕੰਮ ਕਰਨ ਵਾਲੇ ਮਜ਼ਦੂਰਾ ਨੇ ਭੱਜ ਕੇ ਆਪਣੀ ਜਾਨ ਬਚਾਈ, ਜਿਸ ਨਾਲ ਇਕ ਵੱਡਾ ਹਾਦਸਾ ਟਲ ਗਿਆ।
ਜਾਣਕਾਰੀ ਦਿੰਦੇ ਹੋਏ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਹੈ, ਜਿਸ ਤੋਂ ਬਾਅਦ ਉਹ 8 ਗੱਡੀਆਂ ਲੈ ਕੇ ਅੱਗ ਉਤੇ ਕਾਬੂ ਪਾ ਰਹੇ ਹਨ ਤੇ ਕਰੀਬ 50 ਫੀਸਦੀ ਅੱਗ ਉਤੇ ਕਾਬੂ ਪਾਇਆ ਜਾ ਚੁੱਕਾ ਹੈ।
;
;
;
;
;
;
;
;