ਹਲਕਾ ਭੁਲੱਥ ਦੇ ਬਲਾਕ ਸੰਮਤੀ ਦੀਆਂ 89 ਨਾਮਜ਼ਦਗੀਆਂ ਚੋ 7 ਹੋਈਆ ਰੱਦ
ਭੁਲੱਥ (ਕਪੂਰਥਲਾ), 5 ਦਸੰਬਰ (ਮਨਜੀਤ ਸਿੰਘ ਰਤਨ)- ਹਲਕਾ ਭੁਲੱਥ ਦੀਆਂ ਬਲਾਕ ਸੰਮਤੀ ਚੋਣਾਂ ਦੌਰਾਨ 22 ਜ਼ੋਨਾਂ ਤੋਂ ਕੁੱਲ 89 ਨਾਮਜ਼ਦਗੀ ਪੱਤਰ ਦਾਖਲ ਹੋਏ। ਦਾਖਲ ਹੋਈਆਂ ਨਾਮਜ਼ਦਗੀਆਂ ਵਿਚੋਂ 7 ਰੱਦ ਹੋਈਆ ਹਨ।
ਇਹ ਜਾਣਕਾਰੀ ਰਿਟਰਨਿੰਗ ਅਫਸਰ ਰਜਿੰਦਰ ਸਿੰਘ ਤੇ ਸਹਾਇਕ ਰਿਟਰਨਿੰਗ ਅਫਸਰ ਈ.ਓ. ਰਣਦੀਪ ਸਿੰਘ ਵੜੈਚ ਨੇ ਦੱਸਿਆ ਕਿ ਬਲਾਕ ਸੰਮਤੀ ਚੋਣਾਂ ਲਈ ਕੁੱਲ 89 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਸਨ, ਜਿਨ੍ਹਾਂ ਵਿਚੋਂ 6 ਕਾਂਗਰਸੀ ਅਤੇ 1 ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਪੜਤਾਲ ਦੌਰਾਨ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਗਏ ਹਨ। ਜਿਨ੍ਹਾਂ ਵਿਚ ਜ਼ੋਨ ਲੱਖਣ ਕੇ ਪੱਡਾ ਤੋਂ ਕਾਂਗਰਸੀ ਉਮੀਦਵਾਰ ਪੂਰਨ ਸਿੰਘ ਤੇ ਜ਼ੋਨ ਚੱਕੋਕੀ ਤੋਂ ਕਾਂਗਰਸੀ ਉਮੀਦਵਾਰ ਜੋਬਨਪ੍ਰੀਤ ਸਿੰਘ ਤੇ ਗੁਰਜੀਤ ਸਿੰਘ ਜਦ ਕਿ ਜ਼ੋਨ ਪੱਡਾ ਬੇਟ ਤੋਂ ਕਾਂਗਰਸੀ ਉਮੀਦਵਾਰ ਰਜਿੰਦਰ ਕੌਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਮਨਜਿੰਦਰ ਕੌਰ ਜਦਕਿ ਜ਼ੋਨ ਨੰਗਲ ਲੁਬਾਣਾ ਤੋਂ ਕਾਂਗਰਸੀ ਉਮਦੀਵਾਰ ਹਰਦੇਵ ਸਿੰਘ ਤੇ ਕਮਲਜੀਤ ਕੌਰ ਮੁਲਤਾਨੀ ਦੇ ਨਾਮਜ਼ਦਗੀ ਪੱਤਰ ਰੱਦ ਹੋਏ ਹਨ। ਉਨ੍ਹਾਂ ਕਿਹਾ ਕਿ 6 ਦਸੰਬਰ ਨੂੰ ਕਾਗਜ਼ ਵਾਪਸ ਲੈਣ ਦੀ ਪ੍ਰਕਿਰਿਆ ਹੋਵੇਗੀ।
;
;
;
;
;
;
;
;
;