ਪੜਤਾਲ ਦੌਰਾਨ ਪੰਚਾਇਤ ਸੰਮਤੀ ਸੁਨਾਮ ਦੇ 7 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ- ਐਸ.ਡੀ.ਐਮ.
ਸੁਨਾਮ ਊਧਮ ਸਿੰਘ ਵਾਲਾ, 5 ਦਸੰਬਰ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ)-14 ਦਸੰਬਰ ਨੂੰ ਹੋਣ ਜਾ ਰਹੀਆਂ ਪੰਚਾਇਤ ਸੰਮਤੀ ਚੋਣਾਂ ਦੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਦੌਰਾਨ ਅੱਜ ਪੰਚਾਇਤ ਸੰਮਤੀ ਸੁਨਾਮ ਊਧਮ ਸਿੰਘ ਵਾਲਾ ਦੇ ਕੁਲ 53 ਉਮੀਦਵਾਰਾਂ 'ਚੋਂ 7 ਉਮੀਦਵਾਰਾਂ ਦੇ ਕਾਗਜ਼ ਕਿਸੇ ਨਾ ਕਿਸੇ ਕਾਰਨ ਰੱਦ ਹੋ ਗਏ ਹਨ।
ਰਿਟਰਨਿੰਗ ਅਫ਼ਸਰ/ਉਪ ਮੰਡਲ ਮੈਜਿਸਟ੍ਰੇਟ ਸੁਨਾਮ ਪ੍ਰਮੋਦ ਸਿੰਗਲਾ ਨੇ ਦੱਸਿਆ ਕਿ ਪੰਚਾਇਤ ਸੰਮਤੀ ਸੁਨਾਮ ਊਧਮ ਸਿੰਘ ਵਾਲਾ ਦੇ 15 ਜ਼ੋਨਾਂ ਲਈ ਕੁਲ 53 ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਕਾਗਜ਼ ਭਰੇ ਗਏ ਸਨ, ਜਿਨ੍ਹਾਂ 'ਚੋਂ ਜ਼ੋਨ ਨੰਬਰ-1 ਸ਼ੇਰੋਂ ਤੋਂ ਭਾਜਪਾ ਦੇ ਨਛੱਤਰ ਸਿੰਘ ਪੁੱਤਰ ਭਾਨ ਸਿੰਘ ਸ਼ੇਰੋਂ ਅਤੇ ਆਪ ਦੇ ਗੁਰਦੀਪ ਸਿੰਘ ਪੁੱਤਰ ਬਲੌਰਾ ਸਿੰਘ ਸ਼ੇਰੋਂ, ਜ਼ੋਨ -2 ਨਮੋਲ ਤੋਂ ਜਨਰਲ ਕਾਂਗਰਸ ਦੇ ਕੁਲਦੀਪ ਸਿੰਘ ਪੁੱਤਰ ਨਾਹਰ ਸਿੰਘ ਨਮੋਲ, ਜ਼ੋਨ -3- ਸ਼ਾਹਪੁਰ ਖੁਰਦ ਲਖਮੀਰਵਾਲਾ ਜਨਰਲ ਭਾਜਪਾ ਦੇ ਹਰਜੀਤ ਸਿੰਘ ਪੁੱਤਰ ਦਵਿੰਦਰ ਚੱਠੇ ਨੱਕਟੇ,ਜ਼ੋਨ -4 ਬਿਗੜਵਾਲ ਇਸਤਰੀ ਸ਼੍ਰੋਮਣੀ ਅਕਾਲੀ ਦਲ ਦੀ ਮਨਜੀਤ ਕੌਰ ਪਤਨੀ ਦਰਸ਼ਨ ਸਿੰਘ ਬਿਸ਼ਨਪੁਰਾ, ਜ਼ੋਨ ਨ ਨੰਬਰ-6 ਸਾਹਪੁਰ ਕਲਾਂ ਇਸਤਰੀ ਕਿਰਨਪਾਲ ਕੌਰ ਪਤਨੀ ਸ਼ਮਸ਼ੇਰ ਸਿੰਘ ਸ਼ਾਹਪੁਰ ਕਲਾਂ, ਜ਼ੋਨ 10 ਚੌਵਾਸ ਇਸਤਰੀ ਆਪ ਦੇ ਕੁਲਵਿੰਦਰ ਕੌਰ ਪਤਨੀ ਬਲਵਿੰਦਰ ਸਿੰਘ ਚੌਵਾਸ ਆਦਿ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ 7 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਹੋਣ ਕਾਰਨ ਪੰਚਾਇਤ ਸੰਮਤੀ ਸੁਨਾਮ ਲਈ 46 ਉਮੀਦਵਾਰਾਂ ਦੇ ਕਾਗਜ਼ ਸਹੀ ਪਾਏ ਗਏ ।
;
;
;
;
;
;
;
;
;