JALANDHAR WEATHER

ਅਣਖ ਖ਼ਾਤਰ ਨਹਿਰ ਵਿਚ ਸੁੱਟੀ ਲੜਕੀ ਪੁਲਿਸ ਕੋਲ ਕੋਈ ਪੇਸ਼

ਫ਼ਿਰੋਜ਼ਪੁਰ, 8 ਦਸੰਬਰ (ਗੁਰਿੰਦਰ ਸਿੰਘ)- ਅਣਖ ਖ਼ਾਤਰ ਕਰੀਬ ਢਾਈ ਮਹੀਨੇ ਪਹਿਲਾਂ ਪਿਤਾ ਵਲੋਂ ਦੋਵੇਂ ਹੱਥ ਬੰਨ੍ਹ ਕੇ ਨਹਿਰ ਵਿਚ ਸੁੱਟੀ ਲੜਕੀ ਪ੍ਰੀਤ ਪੁੱਤਰੀ ਸੁਰਜੀਤ ਸਿੰਘ ਬੀਤੇ ਦਿਨ ਮੀਡੀਆ ਸਾਹਮਣੇ ਆਉਣ ਤੋਂ ਬਾਅਦ ਅੱਜ ਪੁਲਿਸ ਕੋਲ ਪੇਸ਼ ਹੋ ਗਈ, ਜਿਥੋਂ ਐੱਸ.ਐੱਸ.ਪੀ ਫਿਰੋਜ਼ਪੁਰ ਵਲੋਂ ਉਸ ਨੂੰ ਪੁਲਿਸ ਸੁਰੱਖਿਆ ਹੇਠ ਸਿਵਲ ਹਸਪਤਾਲ ਵਿਖੇ ਮੈਡੀਕਲ ਲਈ ਲਿਜਾਇਆ ਗਿਆ ਅਤੇ ਬਾਅਦ ਵਿਚ ਮਾਣਯੋਗ ਅਦਾਲਤ ਵਿਚ ਪੇਸ਼ ਕਰ ਦਿੱਤਾ। ਖ਼ਬਰ ਲਿਖੇ ਜਾਣ ਤੱਕ ਲੜਕੀ ਵਲੋਂ ਅਦਾਲਤ ਵਿਚ ਆਪਣੇ ਬਿਆਨ ਕਲਮਬੰਦ ਕਰਵਾਏ ਜਾ ਰਹੇ ਹਨ। ਐੱਸ. ਐੱਸ. ਪੀ. ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਅਦਾਲਤ ਵਿਚ ਲੜਕੀ ਵਲੋਂ ਦਰਜ ਕਰਵਾਏ ਬਿਆਨਾਂ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ