ਵਿਰਸਾ ਸਿੰਘ ਵਲਟੋਹਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਲਗਾਈ ਤਨਖਾਹ, ਸ੍ਰੀ ਦਰਬਾਰ ਸਾਹਿਬ ਦੇ ਲੰਗਰ ਹਾਲ ਤੇ ਜੋੜਾ ਘਰ 'ਚ ਕਰਨਗੇ ਸੇਵਾ
ਅੰਮ੍ਰਿਤਸਰ, 8 ਦਸੰਬਰ, (ਜਸਵੰਤ ਸਿੰਘ ਜੱਸ)- ਅੱਜ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਵੱਲੋਂ ਕੀਤੀ ਅਹਿਮ ਇਕੱਤਰਤਾ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਪੰਜ ਸਿੱਖ ਸ਼ਖਸ਼ੀਅਤਾਂ ਨੂੰ ਧਾਰਮਿਕ ਤਨਖਾਹ ਲਗਾਈ ਗਈ। ਇਸ ਦੌਰਾਨ ਸੀਨੀਅਰ ਅਕਾਲੀ ਆਗੂ ਪ੍ਰੋਫੈਸਰ ਵਿਰਸਾ ਸਿੰਘ ਵਲਟੋਹਾ ਦੇ ਮੁਆਫੀ ਮੰਗਣ ਉਤੇ ਤਤਕਾਲੀ ਸਿੰਘ ਸਾਹਿਬਾਨ ਵੱਲੋਂ ਅਕਾਲੀ ਦਲ ਵਿਚੋਂ 10 ਸਾਲ ਲਈ ਬਾਹਰ ਕਰਨ ਦੀ ਲਗਾਈ ਗਈ ਤਨਖਾਹ ਉਤੇ ਰੋਕ ਲਗਾਉਂਦਿਆਂ ਉਨ੍ਹਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਹਾਲ ਅਤੇ ਜੋੜਾ ਘਰ ਵਿਖੇ ਇਕ-ਇਕ ਘੰਟਾ ਸੇਵਾ ਕਰਨ ਅਤੇ ਨਿਤਨੇਮ ਦੇ ਪਾਠ ਤੋਂ ਇਲਾਵਾ ਹੋਰ ਪਾਵਨ ਬਾਣੀਆਂ ਦਾ ਪਾਠ ਕਰਨ ਦੀ ਹਦਾਇਤ ਵੀ ਕੀਤੀ ਗਈ।
ਇਸੇ ਤਰ੍ਹਾਂ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋਫੈਸਰ ਕਰਮਜੀਤ ਸਿੰਘ, ਅਤੇ ਯੂਕੇ ਤੋਂ ਨਿਰਵੈਰ ਖਾਲਸਾ ਜਥਾ ਦੇ ਪ੍ਰਚਾਰਕ ਗਿਆਨੀ ਹਰਿੰਦਰ ਸਿੰਘ ਵੱਲੋਂ ਵੀ ਆਪਣੇ ਦੁਆਰਾ ਹੋਈਆਂ ਭੁੱਲਾਂ ਗਲਤੀਆਂ ਦੀ ਮੁਆਫੀ ਮੰਗੇ ਜਾਣ ਤੇ ਉਹਨਾਂ ਨੂੰ ਗੁਰੂ ਕੇ ਲੰਗਰ ਵਿੱਚ ਅਤੇ ਜੋੜਾ ਘਰ ਵਿਖੇ ਸੇਵਾ ਕਰਨ ਅਤੇ ਨਿਤਨੇਮ ਤੋਂ ਇਲਾਵਾ ਹੋਰ ਪਾਵਨ ਬਾਣੀਆਂ ਦਾ ਪਾਠ ਕਰਨ ਦੀ ਤਨਖਾਹ ਲਗਾਈ ਗਈ। ਸਿੰਘ ਸਾਹਿਬਾਨ ਵੱਲੋਂ ਲਗਾਈ ਧਾਰਮਿਕ ਤਨਖਾਹ ਨੂੰ ਸਾਰੇ ਸਿੱਖ ਆਗੂਆਂ ਵੱਲੋਂ ਪ੍ਰਵਾਨ ਕੀਤਾ ਗਿਆ।
;
;
;
;
;
;
;
;