ਇੰਡੀਗੋ ਸੰਕਟ 'ਚ ਰਾਗੀ ਸਿੰਘਾਂ ਨੂੰ ਲਿਆਉਣ ਲਈ ਸੀਐਮ ਨੇ ਭੇਜਿਆ ਆਪਣਾ ਚਾਰਟਰਡ ਪਲੇਨ
ਅੰਮ੍ਰਿਤਸਰ, 8 ਦਸੰਬਰ- ਸ੍ਰੀ ਗੁਰੂ ਤੇਗ ਬਹਾਦੁਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ’ਤੇ ਨਾਗਪੁਰ ਵਿਚ ਆਯੋਜਿਤ ਸਮਾਗਮ ਦੌਰਾਨ ਉਸ ਵੇਲੇ ਚੁਣੌਤੀਪੂਰਨ ਹਾਲਾਤ ਬਣ ਗਏ, ਜਦੋਂ ਇੰਡੀਗੋ ਏਅਰਲਾਈਨਜ਼ ਸੰਕਟ ਕਾਰਨ ਰਾਗੀ ਸਿੰਘਾਂ ਦਾ ਜਥਾ ਨਿਯਤ ਸਮੇਂ ਤੇ ਨਾਗਪੁਰ ਨਹੀਂ ਪਹੁੰਚ ਸਕਿਆ। ਲੱਖਾਂ ਦੀ ਗਿਣਤੀ ਵਿਚ ਇਕੱਠੇ ਹੋਈ ਸਿੱਖ ਸੰਗਤ ਗੁਰਬਾਣੀ ਸੁਣਨ ਲਈ ਮੌਜੂਦ ਸੀ ਅਤੇ ਸਥਿਤੀ ਬਹੁਤ ਸੰਵੇਦਨਸ਼ੀਲ ਹੋ ਚੁੱਕੀ ਸੀ। ਅਜੇਹੇ ਨਾਜ਼ੁਕ ਵੇਲੇ ਮਹਾਰਾਸ਼ਟਰ ਸਰਕਾਰ ਨੇ ਜੋ ਤੁਰੰਤ ਕਦਮ ਚੁੱਕਿਆ, ਉਸ ਨੇ ਪੂਰੇ ਦੇਸ਼ ਦਾ ਧਿਆਨ ਖਿੱਚ ਲਿਆ।
ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫਡਣਵੀਸ ਨੇ ਨਿੱਜੀ ਦਖ਼ਲਅੰਦਾਜ਼ੀ ਕਰਦੇ ਹੋਏ ਰਾਜ ਸਰਕਾਰ ਦਾ ਚਾਰਟਰ ਪਲੇਨ ਤੁਰੰਤ ਭੇਜਣ ਦਾ ਫੈਸਲਾ ਕੀਤਾ, ਤਾਂ ਜੋ ਰਾਗੀ ਸਿੰਘਾਂ ਨੂੰ ਬਿਨਾਂ ਦੇਰੀ ਨਾਗਪੁਰ ਪਹੁੰਚਾਇਆ ਜਾ ਸਕੇ। ਸਰਕਾਰ ਦੇ ਇਸ ਅਸਾਧਾਰਣ ਫੈਸਲੇ ਨੇ ਨਾ ਸਿਰਫ਼ ਸਮਾਗਮ ਨੂੰ ਸਫਲ ਬਣਾਇਆ, ਸਗੋਂ ਇਹ ਵੀ ਸਾਬਤ ਕੀਤਾ ਕਿ ਭਾਜਪਾ ਦੀ ਅਗਵਾਈ ਵਾਲੀ ਮਹਾਰਾਸ਼ਟਰ ਸਰਕਾਰ ਸਿੱਖ ਪਰੰਪਰਾ, ਧਾਰਮਿਕ ਭਾਵਨਾਵਾਂ ਅਤੇ ਗੁਰੂ ਤੇਗ ਬਹਾਦੁਰ ਜੀ ਦੇ ਬਲਿਦਾਨ ਪ੍ਰਤੀ ਡੂੰਘੀ ਸੰਵੇਦਨਸ਼ੀਲਤਾ ਰੱਖਦੀ ਹੈ। ਸੰਕਟ ਦੀ ਘੜੀ ਵਿਚ ਚੁੱਕਿਆ ਗਿਆ ਇਹ ਕਦਮ ਪ੍ਰਸ਼ਾਸਨਿਕ ਸਰਗਰਮੀ ਨਾਲ ਨਾਲ ਧਾਰਮਿਕ ਵਿਰਾਸਤ ਦੇ ਸਨਮਾਨ ਦਾ ਪ੍ਰਤੀਕ ਬਣ ਗਿਆ।
ਗੁਰੂ ਤੇਗ ਬਹਾਦੁਰ ਜੀ ਦੇ ਸਰਬੋਤਮ ਬਲਿਦਾਨ ਦੀ 350ਵੀਂ ਸ਼ਹੀਦੀ ਸ਼ਤਾਬਦੀ ਦੇ ਸੰਬੰਧ ਵਿਚ ਸਿੱਖ ਸੰਗਤ ਨੇ ਮਹਾਰਾਸ਼ਟਰ ਸਰਕਾਰ ਨਾਲ ਮਿਲ ਕੇ ਤਿੰਨ ਵੱਡੇ ਪ੍ਰੋਗਰਾਮ ਆਯੋਜਿਤ ਕੀਤੇ ਹਨ। 7 ਦਸੰਬਰ 2025 ਨੂੰ ਨਾਗਪੁਰ ਵਿਚ ਪਹਿਲਾ ਸਮਾਗਮ ਆਯੋਜਿਤ ਕੀਤਾ ਗਿਆ, ਜਿਸ ਵਿਚ ਗੁਰੂ ਨਾਮ ਲੇਵਾ ਸੰਗਤ ਦੇ ਲੱਖਾਂ ਸ਼ਰਧਾਲੂਆਂ ਨੇ ਹਿੱਸਾ ਲਿਆ। ਇਹ ਪ੍ਰੋਗਰਾਮ ਦਮਦਮੀ ਟਕਸਾਲ ਦੇ ਜਥੇਦਾਰ ਗਿਆਨੀ ਹਰनाम ਸਿੰਘ ਖਾਲਸਾ ਦੀ ਅਗਵਾਈ ਵਿਚ ਸੰਪੰਨ ਹੋਇਆ। ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫਡਣਵੀਸ ਸਮੇਤ ਕਈ ਮਾਣਯੋਗ ਸ਼ਖਸੀਅਤਾਂ ਮੌੌਜੂਦ ਰਹੇ ਅਤੇ ‘ਹਿੰਦ ਦੀ ਚਾਦਰ’ ਗੁਰੂ ਤੇਗ ਬਹਾਦੁਰ ਜੀ ਦੇ ਬਲਿਦਾਨ ਨੂੰ ਨਮਨ ਕੀਤਾ।
ਰਾਗੀ ਸਿੰਘਾਂ ਨੂੰ ਦਿੱਲੀ ਏਅਰਪੋਰਟ ਤੋਂ ਨਾਗਪੁਰ ਲਿਆਂਦਾ ਗਿਆ। ਰਾਗੀ ਸਿੰਘਾਂ ਦੀ ਦਿੱਲੀ ਤੋਂ ਫਲਾਈਟ ਸੀ ਅਤੇ ਉਹ ਅੰਮ੍ਰਿਤਸਰ ਤੋਂ ਦਿੱਲੀ ਬਾਇ ਰੋਡ ਪਹੁੰਚ ਚੁੱਕੇ ਸਨ। ਇਸ ਪਲੇਨ ਵਿਚ ਰਾਗੀ ਭਾਈ ਕਰਨੈਲ ਸਿੰਘ ਜੀ, ਭਾਈ ਜਗਤਾਰ ਸਿੰਘ ਜੀ, ਭਾਈ ਮਨਪ੍ਰੀਤ ਸਿੰਘ ਕਾਨਪੁਰੀ ਜੀ, ਭਾਈ ਅਮਰਜੀਤ ਸਿੰਘ ਪਟਿਆਲਾ ਵਾਲੇ ਸ਼ਾਮਲ ਸਨ।
;
;
;
;
;
;
;
;