JALANDHAR WEATHER

ਗਿੱਦੜਬਾਹਾ ਹਲਕੇ ਤੋਂ ਮੈਂ ਚੋਣ ਲੜਾਂਗਾ-ਸੁਖਬੀਰ ਸਿੰਘ ਬਾਦਲ

 

ਸ੍ਰੀ ਮੁਕਤਸਰ ਸਾਹਿਬ, 8 ਦਸੰਬਰ (ਰਣਜੀਤ ਸਿੰਘ ਢਿੱਲੋਂ)- ਗਿੱਦੜਬਾਹਾ ਵਿਖੇ ਚੋਣ ਦਫਤਰ ਦਾ ਉਦਘਾਟਨ ਕਾਰਨ ਪੁੱਜੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਵਿਚ ਅਕਾਲੀ ਉਮੀਦਵਾਰਾਂ ਨੂੰ ਜਿਤਾ ਕੇ 16 ਤਰੀਕ ਨੂੰ ਹਾਰ ਪਾ ਕੇ ਲਿਆਓ। ਮੰਚ ਉਤੇ ਤਾੜੀਆਂ ਤੇ ਹਾਸੇ ਠੱਠੇ ਦੌਰਾਨ ਉਨ੍ਹਾਂ ਕਿਹਾ ਕਿ ਮੇਰੇ ਜਵਾਕ ਦਾ ਇਕ ਸਾਲ ਰਹਿ ਗਿਆ ਅਤੇ ਉਹ ਵੀ ਸਿਆਸਤ ਵਿਚ ਨਿਤਰੂਗਾ, ਇਥੋਂ ਸਾਡੇ ਪਰਿਵਾਰ ਦਾ ਕੋਈ ਜੀਅ ਚੋਣ ਲੜੇ, ਗਿੱਦੜਬਾਹਾ ਤੋਂ ਹੀ ਲੜੇਗਾ।

ਵਰਕਰਾਂ ਦੀ ਮੰਗ ਤੇ ਬਾਅਦ  ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਗਿੱਦੜਬਾਹਾ ਤੋਂ ਤਾਂ ਮੈਂ ਪੱਕਾ ਹੀ ਚੋਣ ਲੜਾਂਗਾ। ਉਨ੍ਹਾਂ ਕਿਹਾ ਕਿ ਮੇਰੇ ਕੰਮ ਕਰਨ ਦਾ ਢੰਗ ਤਾਂ ਤੁਹਾਨੂੰ ਪਤਾ ਹੀ ਹੈ। ਕੋਈ ਟੈਨਸ਼ਨ ਨਹੀਂ ਲੈਣੀ, ਨਜ਼ਾਰੇ ਲਿਆ ਦੇਵਾਂਗੇ। ਮੰਚ ਤੇ ਵਰਕਰਾਂ ਵਿਚ ਵਾਰ-ਵਾਰ ਹਾਸਾ ਠੱਠਾ ਹੁੰਦਾ ਰਿਹਾ। ਜਿਸ ਮਗਰੋਂ ਵਰਕਰਾਂ ਨੇ ਜੋਸ਼ ਨਾਲ ਜੈਕਾਰੇ ਲਾਏ। ਅੱਜ ਚੋਣ ਦਫਤਰ ਦੇ ਉਦਘਾਟਨ ਸਮੇਂ ਅਕਾਲੀ ਵਰਕਰਾਂ ਵਿਚ ਉਤਸ਼ਾਹ ਵੇਖਿਆ ਗਿਆ। ਗਿੱਦੜਬਾਹਾ ਹਲਕੇ ਤੋਂ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਆਮ ਆਦਮੀ ਪਾਰਟੀ ਵਿੱਚ ਜਾ ਕੇ ਵਿਧਾਇਕ ਬਣਨ ਮਗਰੋਂ ਸ਼੍ਰੋਮਣੀ ਅਕਾਲੀ ਦਲ ਕੋਲ ਕੋਈ ਸਿਰਕੱਢ ਆਗੂ ਇਸ ਹਲਕੇ ਵਿੱਚ ਨਹੀਂ ਸੀ, ਜਿਸ ਕਰਕੇ ਅਕਾਲੀ ਵਰਕਰ ਵਾਰ-ਵਾਰ ਸੁਖਬੀਰ ਸਿੰਘ ਬਾਦਲ ਨੂੰ ਇਸ ਹਲਕੇ ਤੋਂ ਚੋਣ ਲੜਨ ਲਈ ਕਹਿ ਰਹੇ ਸਨ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ