ਭਾਰਤੀ ਸਰਹੱਦ ਤੋਂ 30 ਕਰੋੜ ਦੀ ਹੈਰੋਇਨ ਬਰਾਮਦ
ਅਟਾਰੀ ਸਰਹੱਦ (ਅੰਮ੍ਰਿਤਸਰ)- 8 ਦਸੰਬਰ-(ਰਾਜਿੰਦਰ ਸਿੰਘ ਰੂਬੀ/ ਗੁਰਦੀਪ ਸਿੰਘ)- ਭਾਰਤ ਪਾਕਿਸਤਾਨ ਸਰਹੱਦ ਉਤੇ ਸਥਿਤ ਭਾਰਤੀ ਸਰਹੱਦੀ ਪਿੰਡ ਦਾਊਕੇ ਦੇ ਖੇਤਰ ਵਿਚੋਂ ਪਾਕਿਸਤਾਨ ਤੋਂ ਡਰੋਨ ਰਾਹੀਂ ਸੁੱਟੀ ਗਈ ਹੈਰੋਇਨ ਨੂੰ ਫੜ ਕੇ ਬੀਐਸਐਫ ਵੱਲੋਂ ਵੱਡੀ ਸਫਲਤਾ ਹਾਸਿਲ ਕੀਤੀ ਗਈ ਹੈ।
ਪੁਲਿਸ ਥਾਣਾ ਘਰੇਂਡਾ ਜ਼ਿਲ੍ਹਾ ਅੰਮ੍ਰਿਤਸਰ ਅਧੀਨ ਆਉਂਦੀ ਬੀਐਸਐਫ ਦੇ ਅੰਮ੍ਰਿਤਸਰ ਸੈਕਟਰ ਦੀ 181 ਬਟਾਲੀਅਨ ਦੇ ਸਾਹਮਣੇ ਪਾਕਿਸਤਾਨ ਵਾਲੇ ਪਾਸਿਓਂ ਆਰਤੀ ਖੇਤਰ ਅੰਦਰ ਦਾਖਲ ਹੋਏ ਡਰੋਨ ਨੂੰ ਵੇਖਦਿਆਂ ਕੰਡਿਆਲੀ ਤਾਰ ਉਤੇ ਬਣੇ ਓਪੀ ਟਾਵਰ ਉਤੇ ਡਿਊਟੀ ਨਿਭਾਅ ਰਹੇ ਬੀਐਸਐਫ ਦੇ ਜਵਾਨਾਂ ਦੀ ਇਕ ਟੁਕੜੀ ਵੱਲੋਂ ਡਰੋਨ ਉੱਤੇ ਫਾਇਰਿੰਗ ਕੀਤੀ ਗਈ ਤੇ ਡਰੋਨ ਨੂੰ ਨਸ਼ਟ ਕਰ ਦਿੱਤਾ ਗਿਆ, ਪਾਕਿਸਤਾਨੀ ਤਸਕਰਾਂ ਵੱਲੋਂ ਡਰੋਨ ਨਾਲ ਬੰਨ ਕੇ ਭੇਜੀ ਦੋ ਬੈਗਾਂ ਨੂੰ ਖੋਲ ਕੇ ਤਲਾਸ਼ੀ ਕੀਤੀ ਗਈ ਤਾਂ ਉਸ ਵਿਚੋਂ 12 ਪੈਕਟ ਹੈਰੋਇਨ ਜਿਨਾਂ ਦਾ ਵਜ਼ਨ ਪੰਜ ਪੰਜ ਸੋ ਗ੍ਰਾਮ ਸੀ ਮਿਲੇ, ਇਸਦੀ ਕੀਮਤ ਲੱਗਭਗ 30 ਕਰੋੜ ਹੈ। ਇਸ ਸਬੰਧੀ ਬੀਐਸਐਫ ਵੱਲੋਂ ਆਪਣੀ ਕਾਗਜ਼ੀ ਪੱਤਰੀਂ ਕਾਰਵਾਈ ਮੁਕੰਮਲ ਕਰਦਿਆਂ ਸਥਾਨਕ ਪੁਲਿਸ ਨੂੰ ਸਰਹੱਦ ਤੋਂ ਫੜੀ ਗਈ ਹੈਰੋਇਨ ਸੋਪ ਦਿੱਤੀ ਗਈ I
;
;
;
;
;
;
;