JALANDHAR WEATHER

ਬੰਦ ਕਮਰੇ 'ਚ ਅੰਗੀਠੀ ਜਲਾ ਕੇ ਪਏ 2 ਜਣਿਆਂ ਦੀ ਹੋਈ ਮੌਤ

ਭਵਾਨੀਗੜ੍ਹ, 8 ਦਸੰਬਰ (ਰਣਧੀਰ ਸਿੰਘ ਫੱਗੂਵਾਲਾ)-ਸਥਾਨਕ ਸ਼ਹਿਰ ਦੇ ਇਕ ਮਿੰਨੀ ਪੈਲੇਸ ਵਿਚੋਂ ਇਕ ਨੌਜਵਾਨ ਅਤੇ ਇਕ ਔਰਤ ਦੀ ਬੰਦ ਕਮਰੇ ਵਿਚ ਅੰਗੀਠੀ ਜਲਾ ਕੇ ਪੈਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਥਾਣਾ ਮੁਖੀ ਮਾਲਵਿੰਦਰ ਸਿੰਘ ਨੇ ਦੱਸਿਆ ਕਿ ਮਨਜੀਤ ਸਿੰਘ ਮਾਮੂ ਵਾਸੀ ਫੱਗੂਵਾਲਾ ਅਤੇ ਪਿੰਡ ਰਾਏ ਸਿੰਘ ਵਾਲਾ ਦੀ ਵਾਸੀ 40 ਸਾਲਾ ਮਹਿਲਾ ਮਨਜੀਤ ਕੌਰ ਜੋ ਕਿ ਹਨੀ ਕਲਾਸਿਕ ਮਿੰਨੀ ਪੈਲੇਸ ਵਿਚ ਵਿਆਹ ਸ਼ਾਦੀਆਂ ਦੇ ਸਮਾਗਮ ਹੋਣ ’ਤੇ ਲੇਬਰ ਦਾ ਕੰਮ ਕਰਦੇ ਸਨ, ਲੰਘੇ ਦਿਨੀਂ ਵਿਆਹ ਸਮਾਗਮ ਤੋਂ ਬਾਅਦ ਕਮਰੇ ਵਿਚ ਠੰਡ ਹੋਣ ਕਾਰਨ ਅੰਗੀਠੀ ਲਗਾ ਕੇ ਸੌਂ ਗਏ।

ਪੈਲੇਸ ਦੇ ਮਾਲਕ ਦੇ ਘਰ ਵੀ ਵਿਆਹ ਸਮਾਗਮ ਹੋਣ ਕਾਰਨ ਹੋਰ ਪੈਲੇਸ ਵਿਚ ਕੰਮ ਕਰਦੇ ਕਾਮਿਆਂ ਨੇ ਵੀ ਉਨ੍ਹਾਂ ਵੱਲ ਕੋਈ ਧਿਆਨ ਨਾ ਦਿੱਤਾ। ਇਸੇ ਦੌਰਾਨ ਜਦੋਂ ਪੈਲੇਸ ਦਾ ਮਾਲਕ ਉਸ ਕਮਰੇ ਵੱਲ ਆਇਆ ਤਾਂ ਉਹ ਕਮਰੇ ਵਿਚ ਮ੍ਰਿਤਕ ਹਾਲਤ ਵਿਚ ਪਏ ਸਨ, ਜਿਸ ਦੌਰਾਨ ਉਸ ਨੇ ਪੁਲਿਸ ਨੂੰ ਸੂਚਿਤ ਕੀਤਾ ਤਾਂ ਉਨ੍ਹਾਂ ਦੇਖ਼ਿਆ ਕਿ ਦੋਵਾਂ ਦੀ ਮੌਤ ਹੋ ਚੁੱਕੀ ਸੀ, ਉਨ੍ਹਾਂ ਦੇ ਮੰਜੇ ਨੇੜੇ ਕੋਲੇ ਦੀ ਬੁਝੀ ਹੋਈ ਅੰਗੀਠੀ ਪਈ ਸੀ।

ਉਨ੍ਹਾਂ ਦੱਸਿਆ ਕਿ ਪੁਲਿਸ ਨੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈਂਦਿਆਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਥਾਣਾ ਮੁਖੀ ਨੇ ਦੱਸਿਆ ਕਿ ਉਨ੍ਹਾਂ ਦੀ ਮੌਤ ਅੰਗੀਠੀ ਚਲਾਉਣ ਕਾਰਨ ਦਮ ਘੁੱਟਣ ਨਾਲ ਹੋਈ ਹੈ, ਕਿਉਂਕਿ ਕਮਰੇ ਦਾ ਦਰਵਾਜਾ ਅਤੇ ਬਾਰੀਆਂ ਬੰਦ ਸਨ। ਉਨ੍ਹਾਂ ਕਿਹਾ ਕਿ ਮਿਤਕਾਂ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਲੈ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ