JALANDHAR WEATHER

ਪੰਡਿਤ ਜਵਾਹਰ ਲਾਲ ਨਹਿਰੂ ਨੇ ਦੇਸ਼ ਦੇ ਲੇਖੇ ਲਾਈ ਆਪਣੀ ਜ਼ਿੰਦਗੀ - ਪ੍ਰਿਅੰਕਾ ਗਾਂਧੀ

ਨਵੀਂ ਦਿੱਲੀ, 8 ਦਸੰਬਰ- 'ਵੰਦੇ ਮਾਤਰਮ' ਦੇ 150 ਸਾਲ ਪੂਰੇ ਹੋਣ 'ਤੇ ਲੋਕ ਸਭਾ ਵਿਚ ਬਹਿਸ ਦੌਰਾਨ, ਕਾਂਗਰਸ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ, "ਜਿੱਥੋਂ ਤੱਕ ਜਵਾਹਰ ਲਾਲ ਨਹਿਰੂ ਜੀ ਦਾ ਸਵਾਲ ਹੈ, ਜਵਾਹਰ ਲਾਲ ਨਹਿਰੂ ਜੀ ਇਸ ਦੇਸ਼ ਦੀ ਆਜ਼ਾਦੀ ਲਈ ਲਗਭਗ 12 ਸਾਲ ਜੇਲ੍ਹ ਵਿਚ ਰਹੇ ਅਤੇ ਉਸ ਤੋਂ ਬਾਅਦ ਉਹ 17 ਸਾਲ ਪ੍ਰਧਾਨ ਮੰਤਰੀ ਰਹੇ। ਤੁਸੀਂ ਉਨ੍ਹਾਂ ਨੂੰ ਬਹੁਤ ਬੁਰਾ-ਭਲਾ ਕਹਿੰਦੇ ਹੋ, ਪਰ ਜੇਕਰ ਉਨ੍ਹਾਂ ਨੇ ਇਸਰੋ ਨਾ ਬਣਾਇਆ ਹੁੰਦਾ, ਤਾਂ ਅੱਜ ਮੰਗਲਯਾਨ ਨਾ ਹੁੰਦਾ, ਜੇਕਰ ਡੀਆਰਡੀਓ ਨਾ ਬਣਾਇਆ ਹੁੰਦਾ, ਤੇਜਸ ਨਾ ਹੁੰਦਾ, ਜੇਕਰ ਏਮਜ਼ ਨਾ ਬਣਾਇਆ ਹੁੰਦਾ, ਤਾਂ ਅਸੀਂ ਕੋਵਿਡ ਦੀ ਵੱਡੀ ਚੁਣੌਤੀ ਦਾ ਸਾਹਮਣਾ ਕਿਵੇਂ ਕਰ ਸਕਦੇ ਸੀ... ਪੰਡਿਤ ਜਵਾਹਰ ਲਾਲ ਨਹਿਰੂ ਇਸ ਦੇਸ਼ ਲਈ ਜੀਉਂਦੇ ਰਹੇ ਅਤੇ ਦੇਸ਼ ਦੀ ਸੇਵਾ ਕਰਦੇ ਹੋਏ ਮਰ ਗਏ..."

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ