ਨੌਜਵਾਨ ਦੇ ਕਤਲ 'ਚ ਲੋੜੀਂਦੇ ਤਿੰਨ ਮੁਲਜ਼ਮਾਂ 'ਚੋਂ ਇਕ ਕਾਬੂ
ਭੁਲੱਥ, 8 ਦਸੰਬਰ ( ਮੇਹਰ ਚੰਦ ਸਿੱਧੂ, ਮਨਜੀਤ ਸਿੰਘ ਰਤਨ, ਗੋਬਿੰਦ ਸੁਖੀਜਾ )-ਸਬ ਡਵੀਜ਼ਨ ਕਸਬਾ ਭੁਲੱਥ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਡੀ. ਐਸ. ਪੀ. ਭਲੱਥ ਕਰਨੈਲ ਸਿੰਘ ਨੇ ਦੱਸਿਆ ਕਿ 21 ਨਵੰਬਰ 2025 ਨੂੰ ਮਿਆਣੀ ਬਾਕਰਪੁਰ ਢਿੱਲਵਾਂ ਲੰਡਨ ਪੈਲਸ ਦੇ ਪਿੱਛੇ ਖੇਤਾਂ ਵਿਚੋਂ ਹਰਵਿੰਦਰ ਸਿੰਘ ਉਰਫ ਰਾਲੂ ਪੁੱਤਰ ਬਲਵੰਤ ਸਿੰਘ ਵਾਸੀ ਮਿਆਣੀ ਬਾਕਰਪੁਰ ਢਿੱਲਵਾਂ ਦੀ ਲਾਸ਼ ਮਿਲੀ ਸੀ ,ਇਸ ਕੇਸ ਸਬੰਧੀ ਐਸ. ਐਸ. ਪੀ. ਗੌਰਵ ਤੂਰਾ ਦੀ ਰਹਿਨੁਮਾਈ ਹੇਠ ਪ੍ਰਭਜੋਤ ਸਿੰਘ ਵਿਰਕ ਐਸ. ਪੀ. ਡੀ. ਕਪੂਥਲਾ ਵਜੋਂ ਮੁਕੱਦਮਾ ਟਰੇਸ ਕਰਨ ਦੀਆਂ ਦਿੱਤੀਆਂ ਹਦਾਇਤਾਂ ਅਨੁਸਾਰ ਐਸ ਆਈ ਦਲਵਿੰਦਰਬੀਰ ਸਿੰਘ ਥਾਣਾ ਮੁਖੀ ਢਿਲਵਾਂ ਵਲੋਂ ਪੁਲਿਸ ਪਾਰਟੀ ਸਮੇਤ ਪੜਤਾਲ ਕਰਕੇ ਕੇਸ ਨੂੰ ਬਾਰੀਕੀ ਨਾਲ ਟਰੇਸ ਕਰਕੇ ਸਫਲਤਾ ਹਾਸਿਲ ਕੀਤੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਨਾਮਜ਼ਦ ਕਥਿਤ 3 ਦੋਸ਼ੀਆਂ ਵਿਚੋਂ ਇਕ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ।
;
;
;
;
;
;
;