ਬਲਾਕ ਮੱਖੂ ਨਾਲ ਸੰਬੰਧਿਤ ਦੋ ਜ਼ਿਲ੍ਹਾ ਪ੍ਰੀਸ਼ਦ ਜੋਨਾਂ ਲਈ ਪਈਆਂ ਵੋਟਾਂ ਦੀ ਗਿਣਤੀ ਸ਼ੁਰੂ
ਮੱਖੂ, (ਫਿਰੋਜ਼ਪੁਰ), 17 ਦਸੰਬਰ (ਕੁਲਵਿੰਦਰ ਸਿੰਘ ਸੰਧੂ)- ਬਲਾਕ ਮੱਖੂ ਨਾਲ ਸੰਬੰਧਿਤ ਜ਼ਿਲ੍ਹਾ ਪ੍ਰੀਸ਼ਦ ਦੇ ਜੋਨ ਨੰਬਰ 13 ਫ਼ਤਿਹਗੜ੍ਹ ਸਭਰਾ ਅਤੇ ਜ਼ੋਨ ਨੰਬਰ 14 ਅਕਬਰ ਵਾਲਾ ਲਈ ਪਈਆਂ ਵੋਟਾਂ ਦੀ ਗਿਣਤੀ ਦਾ ਕੰਮ ਅੱਜ ਸੀਨੀਅਰ ਸੈਕੰਡਰੀ ਸਕੂਲ ਮੱਖੂ ਵਿਖੇ ਗਿਣਤੀ ਦਾ ਕੰਮ ਸ਼ੁਰੂ ਹੋ ਗਿਆ ਹੈ। ਜੋਨ 13 ਫਤਿਹਗੜ੍ਹ ਸਭਰਾ ਲਈ ਆਮ ਆਦਮੀ ਪਾਰਟੀ, ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਵਿੱਚ ਮੁਕਾਬਲਾ ਹੈ ਉੱਥੇ ਹੀ 14 ਨੰਬਰ ਜੋਨ ਅਕਬਰ ਵਾਲਾ ਚ ਆਮ ਆਦਮੀ ਪਾਰਟੀ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਵਿੱਚ ਮੁਕਾਬਲਾ ਨਜ਼ਰ ਆਏਗਾ। ਇੱਥੇ ਸਿਰਫ ਜ਼ਿਲ੍ਹਾ ਪ੍ਰੀਸ਼ਦ ਦੇ ਜੋਨਾਂ ਲਈ ਹੀ ਵੋਟਾਂ ਪਈਆਂ ਸਨ ਕਿਉਂਕਿ ਬਲਾਕ ਸੰਮਤੀ ਦੇ ਮੈਂਬਰ ਪਹਿਲਾਂ ਹੀ ਬਗੈਰ ਮੁਕਾਬਲੇ ਤੋਂ ਜੇਤੂ ਬਣ ਚੁੱਕੇ ਹਨ।
;
;
;
;
;
;
;
;