JALANDHAR WEATHER

ਤਕਰੀਬਨ ਇੱਕ ਘੰਟੇ ਬਾਅਦ ਵੀ ਤਲਵੰਡੀ ਸਾਬੋ ਵਿਖੇ ਵੋਟਾਂ ਦੀ ਗਿਣਤੀ ਨਹੀਂ ਹੋਈ ਸ਼ੁਰੂ

ਤਲਵੰਡੀ ਸਾਬੋ, 17 ਦਸੰਬਰ (ਰਣਜੀਤ ਸਿੰਘ ਰਾਜੂ) - ਜਿਲ੍ਹਾ ਪ੍ਰੀਸ਼ਦ/ਪੰਚਾਇਤ ਸੰਮਤੀ ਵੋਟਾਂ ਦੀ ਗਿਣਤੀ ਲਈ ਸਥਾਨਕ ਦਸਮੇਸ਼ ਪਬਲਿਕ ਸੈਕੰਡਰੀ ਸਕੂਲ ਚ ਬਣਾਏ ਗਿਣਤੀ ਕੇਂਦਰ ਚ ਗਿਣਤੀ ਸ਼ੁਰੂ ਕਰਨ ਲਈ ਨਿਰਧਾਰਿਤ ਸਮੇਂ ਤੋਂ ਇੱਕ ਘੰਟਾ ਬਾਅਦ ਵੀ ਗਿਣਤੀ ਸ਼ੁਰੂ ਨਹੀਂ ਹੋ ਸਕੀ।ਪਤਾ ਲੱਗਾ ਹੈ ਕਿ ਮੌਸਮ ਦੀ ਖਰਾਬੀ ਕਾਰਣ ਸਿਆਸੀ ਪਾਰਟੀਆਂ ਦੇ ਬਹੁਤੇ ਗਿਣਤੀ ਏਜੰਟ ਲੇਟ ਪਹੁੰਚੇ ਪਰ ਪ੍ਰਸ਼ਾਸ਼ਨ ਅਨੁਸਾਰ ਓਹਨਾਂ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਹਨ।ਸੂਤਰਾਂ ਮੁਤਾਬਿਕ ਥੋੜ੍ਹੀ ਦੇਰ ਚ ਹੀ ਗਿਣਤੀ ਸ਼ੁਰੂ ਹੋ ਜਾਣ ਦੀ ਸੰਭਾਵਨਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ