JALANDHAR WEATHER

ਹਲਕਾ ਅਟਾਰੀ ਦੇ ਮੋਦੇ, ਜੇਠੂਵਾਲ, ਮੁਹਾਵਾ ਜੋਨਾਂ ਤੋਂ ਅਕਾਲੀ ਦਲ ਦੇ ਉਮੀਦਵਾਰ ਜੇਤੂ

ਅਟਾਰੀ ਸਰਹੱਦ, ਅੰਮ੍ਰਿਤਸਰ 17 ਦਸੰਬਰ (ਰਾਜਿੰਦਰ ਸਿੰਘ ਰੂਬੀ/ ਗੁਰਦੀਪ ਸਿੰਘ)- ਪੰਜਾਬ ਭਰ ਵਿਚ 14 ਦਿਸੰਬਰ ਨੂੰ ਹੋਈਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਅੱਜ ਐਲਾਨੇ ਗਏ ਨਤੀਜਿਆਂ ਵਿੱਚ ਵਿਧਾਨ ਸਭਾ ਅਟਾਰੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜੋਨ ਮੋਦੇ ਤੋਂ ਬੀਬੀ ਨਵਜੋਤ ਕੌਰ 28 ਵੋਟਾਂ ਤੇ ਜੋਨ ਜੇਠੂਵਾਲ ਤੋਂ ਬੀਬੀ ਜਸਬੀਰ ਕੌਰ 85 ਵੋਟਾਂ ਤੇ ਜਿੱਤ ਹਾਸਿਲ ਕਰਕੇ ਜਿੱਤ ਹਾਸਿਲ ਕੀਤੀ ਗਈ I ਜੇਤੂ ਉਮੀਦਵਾਰਾਂ ਦੇ ਅਲਾਨੇ ਗਏ ਨਤੀਜਿਆਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਾਬਕਾ ਮੰਤਰੀ ਜਥੇਦਾਰ ਗੁਲਜਾਰ ਸਿੰਘ ਰਣੀਕੇ ਤੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਿੰਦਰ ਪਾਲ ਸਿੰਘ ਲਾਲੀ ਰਣੀਕੇ, ਜਥੇਦਾਰ ਮਗਵਿੰਦਰ ਸਿੰਘ ਖਾਪੜਖੇੜੀ, ਕਾਨੂੰਨੀ ਸਲਾਹਕਾਰ ਅਮਨਬੀਰ ਸਿੰਘ ਸਿਆਲੀ ਓਕਾਰ ਸਿੰਘ ਗਲੂਵਾਲ ਜਿੱਥੇ ਉਮੀਦਵਾਰਾਂ ਨੂੰ ਵਧਾਈਆਂ ਦਿੱਤੀਆਂ ਗਈਆਂ I ਇਸ ਦੇ ਨਾਲ ਹੀ ਸਰਦਾਰ ਸ਼ਾਮ ਸਿੰਘ ਅਟਾਰੀ ਦੇ ਕਸਬਾ ਅਟਾਰੀ ਦੇ ਇਕਲੌਤੇ ਜੋਨ ਤੋਂ ਵੀ ਆਜ਼ਾਦ ਉਮੀਦਵਾਰ ਜਿਸ ਦੀ ਆਮ ਆਦਮੀ ਪਾਰਟੀ ਨੂੰ ਛੱਡ ਕੇ ਬਾਕੀ ਸਾਰੀ ਪਾਰਟੀਆਂ ਵੱਲੋਂ ਹਮਾਇਤ ਕੀਤੀ ਗਈ ਸੀ ਗੁਰਵਿੰਦਰ ਸਿੰਘ ਸਾਬਕਾ ਜੇ ਈ ਬਿਜਲੀ ਬੋਰਡ ਨੇ ਭਾਰੀ ਵੋਟਾਂ ਦੇ ਨਾਲ ਜਿੱਤ ਹਾਸਿਲ ਕਰਕੇ ਸਾਬਕਾ ਚੇਅਰਮੈਨ ਹਰਦੇਵ ਸਿੰਘ ਲਾਲੀ ਅਟਾਰੀ ਨੂੰ ਹਰਾ ਕੇ ਜਿੱਤ ਹਾਸਿਲ ਕੀਤੀ I

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ