ਬਲਾਕ ਸੰਮਤੀ ਮਾਹਿਲਪੁਰ ਜੌਨ ਅਜਨੋਹਾ ਤੋਂ ਆਪ ਦੇ ਉਮੀਦਵਾਰ ਮਮਤਾ ਰਾਣੀ ਵਲੋਂ 30 ਵੋਟਾਂ ਨਾਲ ਜਿੱਤ
ਮਾਹਿਲਪੁਰ,ਹੁਸ਼ਿਆਰਪੁਰ, 17 ਦਸੰਬਰ (ਰਜਿੰਦਰਸਿੰਘ)- ਬਲਾਕ ਸੰਮਤੀ ਮਾਹਿਲਪੁਰ ਜੋਨ ਅਜਨੋਹਾ, ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਮਮਤਾ ਰਾਣੀ ਨੇ 30 ਵੋਟਾਂ ਦੇ ਫਰਕ ਨਾਲ ਆਪਣੇ ਵਿਰੋਧੀ ਪਾਰਟੀ ਅਕਾਲੀ ਦਲ ਦੇ ਉਮੀਦਵਾਰ ਅਨੀਤਾ ਰਾਣੀ ਨੂੰ ਹਰਾ ਕੇ ਵੱਡੀ ਜਿੱਤ ਹਾਸਲ ਕੀਤੀ ਹੈ। ਹੋਰ ਉਮੀਦਵਾਰ ਨਾ ਹੋਣ ਕਰਕੇ ਇਹ ਮੁਕਾਬਲਾ ਦੋਨੋਂ ਜਾਣਿਆਂ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਦੇ ਉਮੀਦਵਾਰ ਵਿਚਕਾਰ ਸੀ,ਜਿਸ ਵਿਚ ਆਪ ਦੇ ਉਮੀਦਵਾਰ ਨੂੰ 914 ਵੋਟਾਂ ਪਾਈਆਂ। ਇਸ ਜਿੱਤ ਦੇ ਨਾਲ ਉਨਾਂ ਦੇ ਵੋਟਰ ਤੇ ਸਪੋਟਰਾਂ ਵਲੋ ਖੁਸ਼ੀਅ ਮਨਾਈਆਂ ਜਾ ਰਹੀਆਂ ਹਨ।
;
;
;
;
;
;
;
;