ਬਲਾਕ ਮੁੱਲਾਂਪੁਰ ਜਿਲ੍ਹਾ ਪ੍ਰੀਸ਼ਦ/ਸੰਮਤੀ ਚੋਣ ਵੋਟਾਂ ਦੀ ਗਿਣਤੀ ਸ਼ੁਰੂ
ਮੁੱਲਾਂਪੁਰ-ਦਾਖਾ (ਲੁਧਿਆਣਾ) 17 ਦਸੰਬਰ (ਨਿਰਮਲ ਸਿੰਘ ਧਾਲੀਵਾਲ)- ਜਿਲ੍ਹਾ ਪ੍ਰੀਸਦ ਅਤੇ ਬਲਾਕ ਸੰਮਤੀ ਚੋਣਾਂ ਲਈ 14 ਦਸੰਬਰ ਨੂੰ ਹੋਈ ਵੋਟਿੰਗ ਬਾਅਦ ਅੱਜ ਚੋਣ ਨਤੀਜਾ ਐਲਾਨਿਆ ਜਾ ਰਿਹਾ। ਵਿਧਾਨ ਸਭਾ ਹਲਕਾ ਦਾਖਾ ਦੇ ਬਲਾਕ ਮੁੱਲਾਂਪੁਰ ਅਧੀਨ 25 ਪੰਚਾਇਤ ਸੰਮਤੀ ਜ਼ੋਨ ਅਤੇ 3 ਜਿਲ੍ਹਾ ਪ੍ਰੀਸ਼ਦ ਜੋਨਾਂ ਲਈ 221 ਬੂਥਾਂ ‘ਤੇ ਹੋਈ ਵੋਟਿੰਗ ਦੀ ਗਿਣਤੀ ਅੱਜ ਗੁਰੂ ਤੇਗ ਬਹਾਦਰ ਨੈਸ਼ਨਲ ਕਾਲਜ ਦਾਖਾ ਵਿਖੇ ਸਵੇਰ 8 ਵਜੇ ਸ਼ੁਰੂ ਹੋ ਗਈ। ਰਿਟਰਨਿੰਗ ਅਫਸਰ ਅਤੇ ਏ.ਆਰ.ਓ ਦੀ ਨਜ਼ਰਸਾਨੀ, ਪੁਲਿਸ ਦੇ ਸਖਤ ਪਹਿਰੇ ਹੇਠ ਗਿਣਤੀ ਲਈ 30 ਟੇਬਲ ਲਗਾਏ ਗਏ। ਬੈਲਟ ਪੇਪਰ ਰਾਹੀਂ ਵੋਟਾਂ ਦੀ ਗਿਣਤੀ ਲਈ ਕਰੀਬ 60 ਤੋਂ 65 ਮੁਲਾਜ਼ਮ ਤਾਇਨਾਤ ਰਹੇ। ਗਿਣਤੀ ਸਮੇਂ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਉਮੀਦਵਾਰ ਜਾਂ ਉਸ ਦੇ ਪੋਲਿੰਗ ਏਜੰਟ ਨੂੰ ਬੈਠਣ ਦੀ ਆਗਿਆ ਸੀ। ਪੂਰੇ ਪੰਜਾਬ ’ਚ ਖਿੱਚ ਦਾ ਕੇਂਦਰ ਬਲਾਕ ਮੁੱਲਾਂਪੁਰ ਲਈ ਵੋਟਾਂ ਦੀ ਗਿਣਤੀ ਸਮੇਂ ਪੱਤਰਕਾਰਾਂ ਨੂੰ ਹਰ ਗੇੜ ਦੀ ਜਾਣਕਾਰੀ ਲਈ ਇਕ ਵੱਖਰਾ ਕੈਂਪਸ ਬਣਾਇਆ ਗਿਆ ਹੈ।
;
;
;
;
;
;
;
;