JALANDHAR WEATHER

ਤਲਵੰਡੀ ਸਾਬੋ ਵਿਖੇ ਵੋਟਾਂ ਦੀ ਗਿਣਤੀ ਹੋਈ ਸ਼ੁਰੂ

ਤਲਵੰਡੀ ਸਾਬੋ, 17 ਦਸੰਬਰ (ਰਣਜੀਤ ਸਿੰਘ ਰਾਜੂ)- ਜ਼ਿਲ੍ਹਾ ਪ੍ਰੀਸ਼ਦ/ਪੰਚਾਇਤ ਸੰਮਤੀ ਵੋਟਾਂ ਦੀ ਗਿਣਤੀ ਲਈ ਸਥਾਨਕ ਦਸਮੇਸ਼ ਪਬਲਿਕ ਸੈਕੰਡਰੀ ਸਕੂਲ ਵਿਖੇ ਬਣਾਏ ਗਿਣਤੀ ਕੇਂਦਰ ਵਿਖੇ ਵੋਟਾਂ ਦੀ ਗਿਣਤੀ ਲਈ ਨਿਰਧਾਰਿਤ ਸਮੇਂ ਤੋਂ ਇੱਕ ਘੰਟਾ ਪਛੜ ਕੇ ਆਖਿਰ ਸ਼ੁਰੂ ਹੋ ਗਈ ਹੈ।ਜਿੱਥੇ ਪ੍ਰਸ਼ਾਸ਼ਨ ਵਲੋਂ ਨਿਰਪੱਖ ਗਿਣਤੀ ਦੇ ਦਾਅਵੇ ਕੀਤੇ ਜਾ ਰਹੇ ਹਨ ਉਥੇ ਪੁਲਿਸ ਵੱਲੋਂ ਵੀ ਗਿਣਤੀ ਕੇਂਦਰ ਦੇ ਬਾਹਰ ਵੱਡੀ ਗਿਣਤੀ ਪੁਲਸ ਤਾਇਨਾਤ ਕੀਤੀ ਗਈ ਹੈ।ਐੱਸ ਪੀ ਬਠਿੰਡਾ ਜਗਦੀਸ਼ ਬਿਸ਼ਨੋਈ ਖੁਦ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਕਰ ਰਹੇ ਹਨ।ਇਲਾਕੇ ਦੇ ਲੋਕਾਂ ਦੀ ਨਜ਼ਰ ਬਲਾਕ ਸੰਮਤੀ ਜੋਨ ਜੰਬਰ ਬਸਤੀ ਦੇ ਨਤੀਜਿਆਂ ਵੱਲ ਲੱਗੀ ਹੋਈ ਹੈ ਜਿਥੋਂ ਕੈਬਨਿਟ ਰੈਂਕ ਪ੍ਰਾਪਤ ਹਲਕਾ ਵਿਧਾਇਕਾ ਬਲਜਿੰਦਰ ਕੌਰ ਦੇ ਚਾਚੀ ਚੋਣ ਮੈਦਾਨ ਚ ਹਨ ਅਤੇ ਓਹਨਾਂ ਦਾ ਸਖ਼ਤ ਮੁਕਾਬਲਾ ਅਕਾਲੀ ਦਲ (ਬ) ਦੇ ਉਮੀਦਵਾਰ ਨਾਲ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ