ਜਲੰਧਰ ਦੇ ਰੀਜ਼ਨਲ ਪਾਸਪੋਰਰਟ ਅਫਸਰ ਵਿਰੁੱਧ ਦਰਜ ਡੀ. ਏ. ਕੇਸ ਵਿਚ ਕਲੋਜ਼ਰ ਰਿਪੋਰਟ ਹੋਈ ਮਨਜ਼ੂਰ
ਐੱਸ. ਏ. ਐੱਸ. ਨਗਰ, 22 ਜਨਵਰੀ (ਕਪਿਲ ਵਧਵਾ)- ਮੁਹਾਲੀ ਸਥਿਤ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਨੇ ਜਲੰਧਰ ਵਿਖੇ ਤਾਇਨਾਤ ਰੀਜ਼ਨਲ ਪਾਸਪੋਰਟ ਅਧਿਕਾਰੀ ਵਿਰੁੱਧ ਦਰਜ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਕਲੋਜ਼ਰ ਰਿਪੋਰਟ ਨੂੰ ਮਨਜ਼ੂਰ ਕਰ ਲਿਆ ਹੈ। ਦਰਅਸਲ ਸੀ. ਬੀ. ਆਈ. ਨੇ ਜਲੰਧਰ ਦੇ ਰਹਿਣ ਵਾਲੇ ਇਕ ਵਿਅਕਤੀ ਵਲੋਂ ਸ਼ਿਕਾਇਤ ਪ੍ਰਾਪਤ ਹੋਣ ’ਤੇ ਇਕ ਆਰ. ਪੀ. ਓ. ਅਤੇ ਦੋ ਏ. ਪੀ. ਓਜ਼ ਨੂੰ ਰਿਸ਼ਵਤਖੋਰੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਸੀ, ਜਿਨ੍ਹਾਂ ਦੀ ਪਛਾਣ ਅਨੂਪ ਸਿੰਘ (ਆਰ. ਪੀ. ਓ.) ਅਤੇ ਹਰੀਓਮ ਅਤੇ ਸੰਜੇ ਸ੍ਰੀਵਾਸਤਵ (ਏ. ਪੀ. ਓ.) ਵਜੋਂ ਹੋਈ ਸੀ।
ਸ਼ਿਕਾਇਤਕਰਤਾ ਨੇ ਆਪਣੇ ਬਿਆਨਾਂ ਵਿਚ ਕਿਹਾ ਕਿ ਉਸ ਨੇ ਆਪਣੇ ਪੋਤੇ-ਪੋਤੀ ਦੇ ਪਾਸਪੋਰਟ ਅਪਲਾਈ ਕੀਤੇ ਸਨ, ਜਿਨ੍ਹਾਂ ਨੂੰ ਬਣਾਉਣ ਲਈ ਹਰੀਓਮ ਨੇ 25 ਹਜ਼ਾਰ ਰੁ. ਦੀ ਮੰਗ ਕੀਤੀ ਸੀ। ਜਿਸ ਤੋਂ ਬਾਅਦ ਸੀ. ਬੀ. ਆਈ. ਨੇ ਜਾਅਲ ਵਿਛਾ ਕੇ ਹਰੀਓਮ ਨੂੰ ਰੰਗੇ ਹਞੱਥੀ ਗ੍ਰਿਫ਼ਤਾਰ ਕੀਤਾ ਸੀ। ਪੁੱਛਗਿੱਛ ਦੌਰਾਨ ਬਾਕੀ ਦੋ ਵਿਅਕਤੀਆਂ ਦੀ ਸ਼ਮੂਲੀਅਤ ਸਾਹਮਣੇ ਆਉਣ ’ਤੇ ਉਨ੍ਹਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਸੀ. ਬੀ. ਆਈ. ਨੇ ਉਕਤ ਮੁਲਜ਼ਮਾਂ ਦੀਆਂ ਰਿਹਾਇਸ਼ਾਂ ਅਤੇ ਪਾਸਪੋਰਟ ਦਫ਼ਤਰ ਵਿਖੇ ਛਾਪੇਮਾਰੀ ਕਰਕੇ ਕਰੀਬ 20 ਲੱਖ ਰੁਪਏ ਅਤੇ ਕਈ ਸ਼ੱਕੀ ਦਸਤਾਵੇਜ਼ ਬਰਾਮਦ ਕੀਤੇ ਸਨ।
ਇਸੇ ਆਧਾਰ ’ਤੇ ਅਨੂਪ ਸਿੰਘ ਵਿਰੁੱਧ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੀ ਧਾਰਾ 13 (1)(ਈ) ਅਤੇ 13 (2) ਤਹਿਤ ਆਮਦਨ ਤੋਂ ਵੱਧ ਜਾਇਦਾਦ ਬਣਾਉਣ (ਡੀ. ਏ.) ਦਾ ਮਾਮਲਾ 28 ਮਾਰਚ 2025 ਨੂੰ ਦਰਜ ਕੀਤਾ ਗਿਆ ਸੀ। ਹੁਣ ਇਸੇ ਡੀ. ਏ. ਕੇਸ ਵਿਚ ਉਕਤ ਵਿਅਕਤੀ ਵਿਰੁਞੱਧ ਕੋਈ ਸਬੂਤ ਨਾ ਮਿਲਣ ਕਾਰਨ ਸੀ. ਬੀ. ਆਈ. ਵਲੋਂ ਕਲੋਜ਼ਰ ਰਿਪੋਰਟ ਦਾਖਲ ਕੀਤੀ ਗਈ ਸੀ, ਜਿਸ ਨੂੰ ਕਿ ਜੱਜ ਬਲਜਿੰਦਰ ਸਿੰਘ ਸਰਾਂ ਦੀ ਅਦਾਲਤ ਵਲੋਂ ਮਨਜ਼ੂਰ ਕਰ ਲਿਆ ਗਿਆ ਹੈ।
;
;
;
;
;
;
;