ਪ੍ਰਧਾਨ ਮੰਤਰੀ ਮੋਦੀ ਅੱਜ ਕਰਨਗੇ ਕੇਰਲ ਤੇ ਤਾਮਿਲਨਾਡੂ ਦਾ ਦੌਰਾ
ਨਵੀਂ ਦਿੱਲੀ, 23 ਜਨਵਰੀ- ਪ੍ਰਧਾਨ ਮੰਤਰੀ ਮੋਦੀ ਅੱਜ ਦੋ ਚੋਣਾਂ ਵਾਲੇ ਰਾਜਾਂ ਕੇਰਲ ਅਤੇ ਤਾਮਿਲਨਾਡੂ ਦਾ ਦੌਰਾ ਕਰਨਗੇ। ਉਹ ਸਵੇਰੇ ਕੇਰਲ ਦਾ ਦੌਰਾ ਕਰਨਗੇ। ਸਵੇਰੇ 10:45 ਵਜੇ ਉਹ ਤਿਰੂਵਨੰਤਪੁਰਮ ਵਿਚ ਕਈ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਉਹ ਚਾਰ ਰੇਲਗੱਡੀਆਂ ਨੂੰ ਵੀ ਹਰੀ ਝੰਡੀ ਦਿਖਾਉਣਗੇ, ਜਿਨ੍ਹਾਂ ਵਿਚ ਤਿੰਨ ਅੰਮ੍ਰਿਤ ਭਾਰਤ ਐਕਸਪ੍ਰੈਸ ਰੇਲਗੱਡੀਆਂ ਅਤੇ ਇਕ ਯਾਤਰੀ ਰੇਲਗੱਡੀ ਸ਼ਾਮਿਲ ਹੈ।
ਪ੍ਰਧਾਨ ਮੰਤਰੀ ਦੁਪਹਿਰ ਨੂੰ ਤਾਮਿਲਨਾਡੂ ਪਹੁੰਚਣਗੇ ਤੇ ਐਨ.ਡੀ.ਏ. ਦੀ ਚੋਣ ਮੁਹਿੰਮ ਦੀ ਸ਼ੁਰੂਆਤ ਕਰਨਗੇ। ਮੋਦੀ ਚੇਨਈ ਤੋਂ ਲਗਭਗ 87 ਕਿਲੋਮੀਟਰ ਦੂਰ ਮਦੁਰੰਤਕਮ ਵਿਚ ਇਕ ਵੱਡੀ ਚੋਣ ਰੈਲੀ ਨੂੰ ਸੰਬੋਧਨ ਕਰਨਗੇ।
;
;
;
;
;
;
;
;
;