ਪੰਜਾਬੀ ਨਾਟਕਕਾਰ ਜਤਿੰਦਰ ਸਿੰਘ ਦੇ ਦਿਹਾਂਤ 'ਤੇ ਸਾਹਿਤ ਸਭਾ ਸੁਲਤਾਨਪੁਰ ਲੋਧੀ ਵਲੋਂ ਦੁੱਖ ਪ੍ਰਗਟ
ਸੁਲਤਾਨਪੁਰ ਲੋਧੀ (ਕਪੂਰਥਲਾ), 24 ਜਨਵਰੀ (ਥਿੰਦ) - ਉੱਘੇ ਪੰਜਾਬੀ ਨਾਟਕਕਾਰ ਤੇ ਨਾਟਸ਼ਾਲਾ ਅੰਮ੍ਰਿਤਸਰ ਦੇ ਸੰਚਾਲਕ ਜਤਿੰਦਰ ਸਿੰਘ ਬਰਾੜ ਦੇ ਅਚਾਨਕ ਦਿਹਾਂਤ ਉੱਪਰ ਸਾਹਿਤ ਸਭਾ ਸੁਲਤਾਨਪੁਰ ਲੋਧੀ ਦੇ ਅਹੁਦੇਦਾਰਾਂ ਨੇ ਡੂੰਘੇ ਦੁੱਖ਼ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਪੰਜਾਬੀ ਮਾਂ ਬੋਲੀ ਦੀ ਕੀਤੀ ਗਈ ਸੇਵਾ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਸਾਹਿਤ ਸਭਾ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਡਾ. ਸਵਰਨ ਸਿੰਘ, ਸਰਪ੍ਰਸਤ ਨਰਿੰਦਰ ਸਿੰਘ ਸੋਨੀਆ, ਸਕੱਤਰ ਉੱਘੇ ਸ਼ਾਇਰ ਮੁਖਤਾਰ ਸਿੰਘ ਚੰਦੀ, ਪ੍ਰਿੰਸੀਪਲ ਲਖਵੀਰ ਸਿੰਘ ਸੈਦਪੁਰ, ਦਿਆਲ ਸਿੰਘ ਦੀਪੇਵਾਲ, ਮਾਸਟਰ ਦੇਸ ਰਾਜ, ਉੱਘੀ ਕਵਿੱਤਰੀ ਕੁਲਵਿੰਦਰ ਕੰਵਲ, ਲਾਡੀ ਭੁੱਲਰ, ਗੀਤਕਾਰ ਬਿੰਦਰ ਕਰਮਜੀਤ ਪੁਰੀ, ਲੋਕ ਗਾਇਕ ਬਲਵੀਰ ਸ਼ੇਰਪੁਰੀ, ਗੁਰਮੇਲ ਜੈਨਪੁਰੀ, ਜਗਮੋਹਣ ਸਿੰਘ, ਐਸਡੀਓ ਸੁਖਦੇਵ ਸਿੰਘ ਟਿੱਬਾ, ਕਾਮਰੇਡ ਸੁਰਜੀਤ ਟਿੱਬਾ ਨੇ ਕਿਹਾ ਕਿ ਪੰਜਾਬੀ ਨਾਟਕ ਅਤੇ ਪੰਜਾਬੀ ਰੰਗਮੰਚ ਦੇ ਇਤਿਹਾਸ ਵਿਚ ਉਨ੍ਹਾਂ ਦੀ ਵੱਡੀ ਦੇਣ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਦੀ ਨਿੱਘੀ ਤੇ ਨਿਮਰ ਸ਼ਖ਼ਸੀਅਤ ਨੂੰ ਹਮੇਸ਼ਾ ਯਾਦ ਰੱਖਿਆ ਜਾਏਗਾ।
;
;
;
;
;
;
;
;
;