JALANDHAR WEATHER

ਨਾਬਾਲਿਗ ਭੈਣਾਂ ਨੂੰ ਵੇਚਣ ਵਾਲੇ ਆਏ ਪੁਲਿਸ ਅੜਿੱਕੇ, ਮਾਮਲਾ ਦਰਜ

ਜਗਰਾਉਂ ( ਲੁਧਿਆਣਾ ), 23 ਜਨਵਰੀ ( ਕੁਲਦੀਪ ਸਿੰਘ ਲੋਹਟ)-ਮਾਂ ਬਾਪ ਦੀ ਮੌਤ ’ਤੋਂ ਬਾਅਦ ਆਪਣੇ ਤਾਇਆ ਕੋਲ ਰਹਿ ਰਹੀਆਂ ਤਿੰਨ ਨਾਬਾਲਿਗ ਭੈਣਾ 'ਚੋਂ ਦੋ ਨੂੰ ਉਨ੍ਹਾਂ ਦੀ ਹੀ ਤਾਈ ਨੇ ਸਾਜਿਸ਼ੀ ਢੰਗ ਨਾਲ ਘਰੋਂ ਲਿਜਾ ਕੇ ਲਾਲਚ ’ਚ ਅੱਗੇ ਵੇਚ ਕੇ ਉਨ੍ਹਾਂ ਦਾ ਵਿਆਹ ਕਰਵਾ ਦਿੱਤਾ। ਜਗਰਾਉ ਦੇ ਥਾਣਾ ਸਦਰ ਦੇ ਇੰਚਾਰਜ ਸੁਰਜੀਤ ਸਿੰਘ ਨੇ ਮਾਮਲੇ ਦੀ ਜਾਂਚ ਉਪਰੰਤ ਤਿੰਨ ਮਹਿਲਾਵਾਂ ਸਮੇਤ ਚਾਰ ਖਿਲਾਫ਼ ਚਾਈਲਡ ਮੈਰਿਜ ਪ੍ਰੋਬੈਨਸ਼ਨ ਐਕਟ 2006 ਤਹਿਤ ਮੁਕਦਮਾ ਦਰਜ ਕਰਕੇ ਦੋ ਔਰਤਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਸੁਰਜੀਤ ਸਿੰਘ ਨੇ ਦੱਸਿਆ ਕਿ ਪੀੜਤ ਗੁਰਪ੍ਰੀਤ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਕਿਹਾ ਕਿ ਮੇਰੇ ਛੋਟੇ ਭਰਾ ਲਖਵੀਰ ਸਿੰਘ ਦਾ ਵਿਆਹ ਸੁਨੀਤਾ ਰਾਣੀ ਵਾਸੀ ਨੇੜੇ ਦਯਾਨੰਦ ਹਸਪਤਾਲ ਲੁਧਿਆਣਾ ਨਾਲ ਕਰੀਬ 18 ਸਾਲ ਪਹਿਲਾ ਹੋਇਆ ਸੀ, ਜਿਨ੍ਹਾਂ ਦੇ ਇਸ ਵਿਆਹ ’ਚੋਂ ਕੋਮਲ ਕੌਰ, ਕਰਮਜੀਤ ਕੌਰ ਅਤੇ ਪਵਨਦੀਪ ਕੌਰ ਨੇ ਜਨਮ ਲਿਆ। ਮੇਰੀ ਭਰਜਾਈ ਸੁਨੀਤਾ ਰਾਣੀ ਦੀ ਮੌਤ ਕਰੀਬ 15 ਸਾਲ ਪਹਿਲਾਂ ਹੋ ਗਈ ਸੀ, ਜਿਨ੍ਹਾ ਦੀ ਮੌਤ ਤੋਂ ਬਾਅਦ ਮੇਰੀਆਂ ਭਤੀਜੀਆਂ ਕੋਮਲ ਕੌਰ, ਕਰਮਜੀਤ ਕੌਰ ਅਤੇ ਪਵਨਦੀਪ ਕੌਰ ਦੀ ਪਰਵਰਿਸ਼ ਮੇਰਾ ਪਿਤਾ ਸਵਰਨ ਸਿੰਘ ਅਤੇ ਮੇਰੀ ਮਾਤਾ ਕੁਲਵਿੰਦਰ ਕਰਦੇ ਰਹੇ। ਪ੍ਰੰਤੂ ਮੇਰੇ ਮਾਤਾ-ਪਿਤਾ ਦੀ ਮੌਤ ਕਰੀਬ 2 ਸਾਲ ਪਹਿਲਾਂ ਹੋ ਗਈ, ਜਿਨ੍ਹਾਂ ਦੀ ਮੌਤ ਤੋਂ ਬਾਅਦ ਮੈਂ ਆਪਣੀਆਂ ਭਤੀਜੀਆਂ ਦੀ ਦੇਖਭਾਲ ਕਰਨ ਲੱਗਾ।

6 ਜੁਲਾਈ 2025 ਨੂੰ ਜਦੋਂ ਮੈਂ ਸਵੇਰੇ ਕੰਮ ਤੋਂ ਵਾਪਸ ਘਰ ਆਇਆ ਤਾਂ ਮੇਰੀਆਂ ਤਿੰਨੋਂ ਭਤੀਜੀਆਂ ਘਰ ਨਹੀਂ ਸਨ ਤਾਂ ਆਪਣੀ ਗੁਆਂਢਣ ਹਰਜਿੰਦਰ ਕੌਰ ਉਰਫ ਮਿੰਟੋ ਨੂੰ ਆਪਣੀਆਂ ਭਤੀਜੀਆਂ ਬਾਰੇ ਪੁੱਛਿਆ ਤਾਂ ਉਸਨੇ ਕੁਝ ਨਹੀਂ ਦੱਸਿਆ। ਕੁਝ ਦਿਨ ਬਾਅਦ ਮੇਰੀ ਭਤੀਜੀ ਪਵਨਦੀਪ ਕੌਰ ਨੇ ਮਿਲਣ ਉਪਰੰਤ ਦੱਸਿਆ ਕਿ ਕੋਮਲ ਕੌਰ ਅਤੇ ਕਰਮਜੀਤ ਕੌਰ ਦਾ ਵਿਆਹ ਸਾਡੀ ਸਹਿਮਤੀ ਤੋਂ ਬਿਨਾਂ ਮੇਰੀ ਪਤਨੀ ਸੁਖਵਿੰਦਰ ਕੌਰ ਅਤੇ ਹਰਜਿੰਦਰ ਕੌਰ ਉਰਫ ਮਿੰਟੂ ਨੇ ਆਪਣੀ ਜਾਣਕਾਰ ਰੇਸ਼ਮ ਕੌਰ ਪਤਨੀ ਗੁਰਨਾਮ ਸਿੰਘ ਵਾਸੀ ਇਆਲੀ ਕਲਾਂ ਨੇੜੇ ਸਰਕਾਰੀ ਸਕੂਲ ਜ਼ਿਲ੍ਹਾ ਲੁਧਿਆਣਾ ਅਤੇ ਮੇਰੇ ਤਾਏ ਚਰਨ ਸਿੰਘ ਦੇ ਲੜਕੇ ਲੱਖਾ ਸਿੰਘ ਨਾਲ ਰਲ ਕੇ ਪੈਸੇ ਦੇ ਲਾਲਚ ’ਚ ਆ ਕੇ ਸਾਡੀਆਂ ਉਪਰੋਕਤ ਨਾਬਾਲਿਗ ਲੜਕੀਆਂ ਦਾ ਵਿਆਹ ਕਰ ਦਿਤਾ ਹੈ। ਥਾਣਾ ਸਦਰ ਦੇ ਮੁਖੀ ਇੰਚਾਰਜ ਸੁਰਜੀਤ ਸਿੰਘ ਨੇ ਕਿਹਾ ਇਸ ਸਬੰਧੀ ਦੋ ਔਰਤਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਦੋ ਦਿਨਾਂ ਦਾ ਰਿਮਾਂਡ ਹਾਸਿਲ ਕਰ ਲਿਆ ਹੈ।ਪੁਲਿਸ ਨਾਬਾਲਗ ਬੱਚੀਆਂ ਨੂੰ ਹਾਸਿਲ ਕਰਨ ਲਈ ਗ੍ਰਿਫਤਾਰ ਔਰਤਾਂ ਤੋਂ ਪੁੱਛਗਿੱਛ ਕਰੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ