JALANDHAR WEATHER

ਐਸਯੂਵੀ ਤੇ ਟਰੱਕ ਦੀ ਟੱਕਰ ’ਚ 6 ਦੀ ਮੌਤ, ਤਿੰਨ ਜ਼ਖਮੀ

ਪਾਲਨਪੁਰ (ਗੁਜਰਾਤ), 24 ਜਨਵਰੀ (ਪੀ.ਟੀ.ਆਈ.)-ਪੁਲਿਸ ਨੇ ਦੱਸਿਆ ਕਿ ਸ਼ਨੀਵਾਰ ਨੂੰ ਗੁਜਰਾਤ ਦੇ ਬਨਾਸਕਾਂਠਾ ਜ਼ਿਲ੍ਹੇ ਵਿਚ ਇਕ ਟਰੱਕ ਅਤੇ ਸਪੋਰਟਸ ਯੂਟਿਲਿਟੀ ਵਾਹਨ (ਐਸਯੂਵੀ) ਦੀ ਟੱਕਰ ਵਿਚ ਇਕ ਔਰਤ ਸਮੇਤ 6 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਉਨ੍ਹਾਂ ਦੱਸਿਆ ਕਿ ਇਹ ਹਾਦਸਾ ਸ਼ਾਮ 7 ਵਜੇ ਦੇ ਕਰੀਬ ਇਕਬਾਲਗੜ੍ਹ ਪਿੰਡ ਨੇੜੇ ਆਬੂ-ਪਾਲਨਪੁਰ ਹਾਈਵੇਅ 'ਤੇ ਵਾਪਰਿਆ।

ਮੁੱਢਲੀ ਜਾਂਚ ਦਾ ਹਵਾਲਾ ਦਿੰਦੇ ਹੋਏ ਪੁਲਿਸ ਨੇ ਦੱਸਿਆ ਕਿ ਗੁਜਰਾਤ ਤੋਂ ਰਾਜਸਥਾਨ ਵੱਲ ਜਾ ਰਿਹਾ ਟਰੱਕ ਸੜਕ ਦੇ ਡਿਵਾਈਡਰ ਤੋਂ ਛਾਲ ਮਾਰ ਕੇ ਉਲਟ ਦਿਸ਼ਾ ਤੋਂ ਆ ਰਹੀ ਇਕ ਐਸਯੂਵੀ ਨਾਲ ਟਕਰਾ ਗਿਆ। ਅਮੀਰਗੜ੍ਹ ਪੁਲਿਸ ਸਟੇਸ਼ਨ ਦੇ ਇੰਸਪੈਕਟਰ ਪੀ.ਡੀ. ਗੋਹਿਲ ਨੇ ਕਿਹਾ ਕਿ ਹਾਦਸੇ ਤੋਂ ਬਾਅਦ, ਟਰੱਕ ਡਰਾਈਵਰ ਵਾਹਨ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਗੋਹਿਲ ਨੇ ਕਿਹਾ, "ਰਾਜਸਥਾਨ ਤੋਂ 9 ਵਿਅਕਤੀ ਇਕ ਮਰੀਜ਼ ਦੇ ਇਲਾਜ ਲਈ ਇਕ ਐਸਯੂਵੀ ਵਿਚ ਪਾਲਨਪੁਰ ਵੱਲ ਜਾ ਰਹੇ ਸਨ ਕਿ ਇਕਬਾਲਗੜ੍ਹ ਨੇੜੇ ਐਸਯੂਵੀ ਇਕ ਟਰੱਕ ਨਾਲ ਟਕਰਾ ਗਈ, ਜੋ ਡਿਵਾਈਡਰ ਤੋਂ ਉਛਲ ਕੇ ਸੜਕ ਦੇ ਦੂਜੇ ਪਾਸੇ ਜਾ ਡਿੱਗਿਆ। ਇਸ ਹਾਦਸੇ ਵਿਚ ਇਕ ਔਰਤ ਸਮੇਤ 6 ਲੋਕਾਂ ਦੀ ਮੌਤ ਹੋ ਗਈ।" ਉਨ੍ਹਾਂ ਕਿਹਾ ਕਿ ਐਸਯੂਵੀ ਵਿਚ ਸਵਾਰ ਇਕ ਔਰਤ ਅਤੇ ਦੋ ਪੁਰਸ਼ ਜ਼ਖਮੀ ਹੋ ਗਏ ਹਨ ਅਤੇ ਉਨ੍ਹਾਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਹੈ। ਅਧਿਕਾਰੀ ਨੇ ਅੱਗੇ ਕਿਹਾ ਕਿ ਜਾਂਚ ਜਾਰੀ ਹੈ ਅਤੇ ਟਰੱਕ ਡਰਾਈਵਰ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ