ਟਰੰਪ ਵਲੋਂ ਕੈਨੇਡਾ ਨੂੰ ਬੀਜਿੰਗ ਨਾਲ ਸਮਝੌਤਾ ਕਰਨ 'ਤੇ 100% ਟੈਰਿਫ ਲਗਾਉਣ ਦੀ ਚਿਤਾਵਨੀ
ਵਾਸ਼ਿੰਗਟਨ ਡੀ.ਸੀ., 24 ਜਨਵਰੀ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ਅਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਚੀਨ ਨਾਲ ਆਰਥਿਕ ਸਮਝੌਤਿਆਂ ਨੂੰ ਅੱਗੇ ਵਧਾਉਣ ਵਿਰੁੱਧ ਸਖ਼ਤ ਚਿਤਾਵਨੀ ਦਿੱਤੀ ਤੇ ਕਿਹਾ, ਜੇਕਰ ਓਟਾਵਾ ਅਜਿਹੇ ਸੌਦਿਆਂ ਨਾਲ ਅੱਗੇ ਵਧਦਾ ਹੈ ਤਾਂ ਭਾਰੀ ਵਪਾਰਕ ਪਾਬੰਦੀਆਂ ਲਗਾਈਆਂ ਜਾਣਗੀਆਂ।
ਕੈਨੇਡੀਅਨ ਪ੍ਰਧਾਨ ਮੰਤਰੀ ਨੂੰ "ਗਵਰਨਰ" ਵਜੋਂ ਦਰਸਾਉਂਦੇ ਹੋਏ, ਟਰੰਪ ਨੇ ਕਿਹਾ ਕਿ ਜੇਕਰ ਓਟਾਵਾ ਬੀਜਿੰਗ ਨਾਲ ਵਪਾਰਕ ਸੰਬੰਧਾਂ ਨੂੰ ਵਧਾਉਂਦਾ ਹੈ ਤਾਂ ਸੰਯੁਕਤ ਰਾਜ ਅਮਰੀਕਾ ਕੈਨੇਡੀਅਨ ਸਮਾਨ 'ਤੇ 100 ਫ਼ੀਸਦੀ ਟੈਰਿਫ ਲਗਾਵੇਗਾ।ਸੋਸ਼ਲ ਮੀਡੀਆ 'ਤੇ ਇਕ ਪੋਸਟ ਵਿਚ, ਟਰੰਪ ਨੇ ਲਿਖਿਆ, "ਜੇਕਰ ਗਵਰਨਰ ਕਾਰਨੀ ਸੋਚਦੇ ਹਨ ਕਿ ਉਹ ਕੈਨੇਡਾ ਨੂੰ ਚੀਨ ਲਈ ਸੰਯੁਕਤ ਰਾਜ ਵਿਚ ਸਮਾਨ ਅਤੇ ਉਤਪਾਦ ਭੇਜਣ ਲਈ 'ਡਰਾਪ ਆਫ ਪੋਰਟ' ਬਣਾਉਣ ਜਾ ਰਹੇ ਹਨ, ਤਾਂ ਉਹ ਬਹੁਤ ਗਲਤ ਹਨ।"
;
;
;
;
;
;
;
;
;