ਭਾਰਤੀ ਵਿਦਿਆਰਥੀ ਈਰਾਨ ਵਿਚ ਫਸੇ ਹੋਣ ਨੂੰ ਲੈ ਕੇ ਮੈਡੀਕਲ ਵਿਦਿਆਰਥੀਆਂ ਦੀ ਸੰਸਥਾ ਵਲੋਂ ਦੂਤਾਵਾਸ ਦੇ ਦਖ਼ਲ ਦੀ ਅਪੀਲ
ਨਵੀਂ ਦਿੱਲੀ., 24 ਜਨਵਰੀ - ਈਰਾਨ ਵਿਚ ਵਧਦੇ ਤਣਾਅ ਅਤੇ ਵਿਗੜਦੇ ਹਾਲਾਤਾਂ ਦੇ ਵਿਚਕਾਰ, ਆਲ ਇੰਡੀਆ ਮੈਡੀਕਲ ਸਟੂਡੈਂਟਸ ਐਸੋਸੀਏਸ਼ਨ (ਏਆਈਐਮਐਸਏ) ਨੇ ਤਹਿਰਾਨ ਵਿਚ ਭਾਰਤ ਦੇ ਦੂਤਾਵਾਸ ਨੂੰ ਪੱਤਰ ਲਿਖਿਆ ਹੈ, ਜਿਸ ਵਿਚ ਉੱਥੇ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਦੇ ਪਾਸਪੋਰਟ ਵਾਪਸ ਕਰਨ ਲਈ ਤੁਰੰਤ ਦਖ਼ਲ ਦੇਣ ਦੀ ਮੰਗ ਕੀਤੀ ਗਈ ਹੈ ਅਤੇ ਅਪੀਲ ਕੀਤੀ ਗਈ ਹੈ ਕਿ ਜੇਕਰ ਸਥਿਤੀ ਵਿਗੜਦੀ ਹੈ ਤਾਂ ਨਿਕਾਸੀ ਦੇ ਉਪਾਵਾਂ 'ਤੇ ਵਿਚਾਰ ਕੀਤਾ ਜਾਵੇ।
ਭਾਰਤੀ ਰਾਜਦੂਤ ਨੂੰ ਲਿਖੇ ਆਪਣੇ ਪੱਤਰ ਵਿਚ, ਏਆਈਐਮਐਸਏ ਨੇ ਕਿਹਾ ਕਿ ਉਹ "ਈਰਾਨ ਭਰ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਵਿਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਵਿਚ ਵੱਧ ਰਹੀ ਪ੍ਰੇਸ਼ਾਨੀ" ਨੂੰ ਉਜਾਗਰ ਕਰਨਾ ਚਾਹੁੰਦਾ ਹੈ, ਇਹ ਨੋਟ ਕਰਦੇ ਕਿਹਾ ਕਿ ਦੇਸ਼ ਵਿਚ ਮੌਜੂਦਾ ਸਥਿਤੀ ਕਾਰਨ ਚਿੰਤਾਵਾਂ ਤੇਜ਼ ਹੋ ਗਈਆਂ ਹਨ।
ਐਸੋਸਿਏਸ਼ਨ ਨੇ ਕਿਹਾ, "ਬਹੁਤ ਸਾਰੇ ਭਾਰਤੀ ਵਿਦਿਆਰਥੀਆਂ ਨੇ ਮੌਜੂਦਾ ਸਥਿਤੀ ਕਾਰਨ ਭਾਰਤ ਵਾਪਸ ਜਾਣ ਦੀ ਇੱਛਾ ਜ਼ਾਹਿਰ ਕੀਤੀ ਹੈ, ਪਰ ਉਹ ਅਜਿਹਾ ਕਰਨ ਵਿਚ ਅਸਮਰੱਥ ਹਨ ਕਿਉਂਕਿ ਉਨ੍ਹਾਂ ਦੇ ਪਾਸਪੋਰਟ ਅਜੇ ਵੀ ਉਨ੍ਹਾਂ ਦੀਆਂ ਸੰਬੰਧਿਤ ਯੂਨੀਵਰਸਿਟੀਆਂ ਦੁਆਰਾ ਰੋਕੇ ਹੋਏ ਹਨ, ਜਿਸ ਕਾਰਨ ਉਹ ਪਹਿਲਾਂ ਜਾਰੀ ਕੀਤੀਆਂ ਗਈਆਂ ਸਲਾਹਾਂ ਦੇ ਬਾਵਜੂਦ ਯਾਤਰਾ ਪ੍ਰਬੰਧ ਨਹੀਂ ਕਰ ਪਾ ਰਹੇ ਹਨ।" ਏਆਈਐਮਐਸਏ ਨੇ ਕਿਹਾ ਕਿ ਇਸ ਨਾਲ "ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਵਿਚ ਘਰ ਵਾਪਸ ਗੰਭੀਰ ਚਿੰਤਾ ਪੈਦਾ ਹੋ ਗਈ ਹੈ।"
;
;
;
;
;
;
;
;
;