ਡੀਜੀਸੀਏ ਨੂੰ ਹੋਰ ਪਾਇਲਟਾਂ ਦੀ ਭਰਤੀ ਕਰਨੀ ਚਾਹੀਦੀ ਹੈ - ਹਵਾਬਾਜ਼ੀ ਮਾਹਿਰ
ਨਵੀਂ ਦਿੱਲੀ., 24 ਜਨਵਰੀ - ਡੀਜੀਸੀਏ ਵਲੋਂ ਸਰਦੀਆਂ ਦੀਆਂ ਉਡਾਣਾਂ ਵਿਚ ਕਟੌਤੀ ਕਰਨ ਤੋਂ ਬਾਅਦ ਇੰਡੀਗੋ ਵੱਲੋਂ ਘਰੇਲੂ ਹਵਾਈ ਅੱਡਿਆਂ 'ਤੇ 717 ਸਲਾਟ ਖ਼ਾਲੀ ਕਰਨ 'ਤੇ, ਹਵਾਬਾਜ਼ੀ ਮਾਹਿਰ ਸੁਭਾਸ਼ ਗੋਇਲ ਨੇ ਕਿਹਾ, "... ਜਾਂ ਤਾਂ ਉਨ੍ਹਾਂ ਨੂੰ ਹੋਰ ਪਾਇਲਟਾਂ ਦੀ ਭਰਤੀ ਕਰਨੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਦੀ ਯੋਜਨਾਬੰਦੀ ਵਿਚ ਇਕ ਢੁਕਵਾਂ ਰੋਸਟਰ ਹੋ ਸਕੇ ਅਤੇ ਜੋ ਵੀ ਸਰਕਾਰੀ ਲੋੜ ਹੈ, ਇਸਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ, ਅਤੇ ਇਸ ਨੂੰ ਮੰਨਣਾ ਚਾਹੀਦਾ ਹੈ... ਜਿੱਥੋਂ ਤੱਕ ਪਾਇਲਟਾਂ ਦੇ ਸੰਚਾਲਨ ਦਾ ਸਵਾਲ ਹੈ, ਇਹ ਬਹੁਤ ਮਹੱਤਵਪੂਰਨ ਹੈ। ਖ਼ਾਸ ਕਰਕੇ ਅਹਿਮਦਾਬਾਦ ਵਿਚ ਹਵਾਈ ਹਾਦਸੇ ਤੋਂ ਬਾਅਦ, ਇਹ ਜ਼ਰੂਰੀ ਹੈ ਕਿ ਹਵਾਈ ਸੁਰੱਖਿਆ ਇਕ ਤਰਜੀਹ ਹੋਵੇ। ਅਤੇ ਇਸੇ ਲਈ ਮੈਨੂੰ ਲੱਗਦਾ ਹੈ ਕਿ ਡੀਜੀਸੀਏ ਕਰੂ ਰੋਸਟਰ ਪ੍ਰੋਗਰਾਮ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਜੋ ਪਾਇਲਟਾਂ ਨੂੰ ਕਾਫ਼ੀ ਆਰਾਮ ਮਿਲ ਸਕੇ..."।
;
;
;
;
;
;
;
;
;