JALANDHAR WEATHER

ਸ਼ਕੀਲ ਅਹਿਮਦ ਖ਼ਾਨ ਦੇ ਬਿਆਨ 'ਤੇ ਸ਼ਸ਼ੀ ਥਰੂਰ ਵਲੋਂ ਟਿੱਪਣੀ ਕਰਨ ਤੋਂ ਇਨਕਾਰ

ਨਵੀਂ ਦਿੱਲੀ., 24 ਜਨਵਰੀ - ਸਾਬਕਾ ਕਾਂਗਰਸੀ ਆਗੂ ਸ਼ਕੀਲ ਅਹਿਮਦ ਖ਼ਾਨ ਦੇ ਬਿਆਨ 'ਤੇ ਕਾਂਗਰਸੀ ਆਗੂ ਸ਼ਸ਼ੀ ਥਰੂਰ ਨੇ ਕਿਹਾ, "ਜੋ ਬਿਆਨ ਮੈਂ ਦਿੱਤਾ ਹੈ, ਮੈਂ ਉਸ 'ਤੇ ਕੁਝ ਕਹਿ ਸਕਦਾ ਹਾਂ... ਮੈਂ ਕਿਸੇ ਦੇ ਬਿਆਨ 'ਤੇ ਟਿੱਪਣੀ ਕਿਵੇਂ ਕਰ ਸਕਦਾ ਹਾਂ?... ਮੇਰੇ ਲਈ ਜਨਤਕ ਤੌਰ 'ਤੇ ਅਜਿਹ ਮੁੱਦਿਆਂ ਉੱਪਰ ਵਿਚਾਰ ਕਰਨਾ ਸੰਭਵ ਨਹੀਂ ਹੈ।"
ਦੱਸ ਦਈਏ ਕਿ ਸਾਬਕਾ ਕਾਂਗਰਸੀ ਨੇਤਾ ਸ਼ਕੀਲ ਅਹਿਮਦ ਨੇ ਪਾਰਟੀ ਦੀਆਂ ਲਗਾਤਾਰ ਚੋਣਾਂ ਵਿਚ ਅਸਫਲਤਾਵਾਂ ਲਈ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਸੀ ਕਿ ਰਾਹੁਲ ਗਾਂਧੀ ਵਿਚ ਪਾਰਟੀ ਅੰਦਰ ਮੁੱਦਿਆਂ ਨੂੰ ਹੱਲ ਕਰਨ ਦੀ ਇੱਛਾ ਨਹੀਂ ਹੈ, ਜਦੋਂ ਕਿ ਉੱਚ ਲੀਡਰਸ਼ਿਪ ਵਿਚ ਯੋਗਤਾ ਦੀ ਘਾਟ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ