ਰਾਠੌਰ ਨੂੰ 'ਆਪ' ਵਲੋਂ ਅਹਿਮ ਜ਼ਿੰਮੇਵਾਰੀ, ਬਣੇ ਜ਼ਿਲ੍ਹਾ ਇੰਚਾਰਜ
ਮਾਛੀਵਾੜਾ ਸਾਹਿਬ (ਲੁਧਿਆਣਾ) 24 ਜਨਵਰੀ (ਮਨੋਜ ਕੁਮਾਰ) - ਸਥਾਨਕ ਇਲਾਕੇ ਨਾਲ ਜੁੜੀ ਇਕ ਵੱਡੀ ਰਾਜਨੀਤਿਕ ਸੁਰਖ਼ੀ ਵਿਚ ਆਪ ਦੇ ਸੀਨੀਅਰ ਆਗੂ ਭੁਪਿੰਦਰ ਸਿੰਘ ਰਾਠੋਰ ਨੂੰ ਜ਼ਿਲ੍ਹਾ ਲੁਧਿਆਣਾ ਦਿਹਾਤੀ ਵਿੰਗ ਬੀ.ਸੀ. ਵਰਗ ਦਾ ਇੰਚਾਰਜ ਲਗਾਇਆ ਗਿਆ ਹੈ। ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਵਲੋਂ 35 ਆਗੂਆਂ ਦੀ ਜਾਰੀ ਲਿਸਟ ਵਿਚ ਰਾਠੋਰ ਨੂੰ ਢੁੱਕਵਾ ਸਥਾਨ ਦਿੱਤਾ ਗਿਆ ਹੈ। ਉਕਤ ਆਗੂ ਜਿਥੇ ਮਾਛੀਵਾੜਾ ਇਲਾਕੇ ਦੇ ਨਾਮੀ ਬਿਜਨਸਮੈਨ ਹਨ ਉਥੋਂ ਨਾਲ ਹੀ ਸੰਪੰਨ ਹੋਈਆਂ ਜ਼ਿਲ੍ਹਾ ਪੑਸ਼ਿਦ ਚੋਣਾ ਵਿਚ ਪਹਿਲੀ ਵਾਰ ਮੈਦਾਨ ਵਿਚ ਡੱਟ ਕੇ ਉਨ੍ਹਾਂ ਆਪਣੀ ਮਜ਼ਬੂਤੀ ਦਾ ਸਬੂਤ ਵੀ ਦਿੱਤਾ।
;
;
;
;
;
;
;
;
;