ਸੇਵਾਮੁਕਤ ਕੈਪਟਨ ਦਲਜੀਤ ਸਿੰਘ ਨਾਲ ਪੁਰਾਣੇ ਸਿੱਕੇ ਲੈ ਕੇ ਕਰੋੜਾਂ ਦਾ ਲਾਲਚ ਦੇ ਕੇ 53000 ਰੁਪਏ ਦੀ ਠੱਗੀ
ਭੁਲੱਥ , 27 ਜਨਵਰੀ (ਮੇਹਰ ਚੰਦ ਸਿੱਧੂ) - ਲਗਾਤਾਰ ਵੱਧ ਰਹੀਆਂ ਸਾਈਬਰ ਕ੍ਰਾਈਮ ਦੀਆਂ ਘਟਨਾਵਾਂ ਕਰਕੇ ਲੋਕਾਂ ਨੂੰ ਠੱਗੀ ਦੀਆਂ ਘਟਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸੇ ਤਰ੍ਹਾਂ ਹੀ ਭੁਲੱਥ ਦੇ ਰਹਿਣ ਵਾਲੇ ਸੇਵਾਮੁਕਤ ਕੈਪਟਨ ਦਲਜੀਤ ਸਿੰਘ ਪੁੱਤਰ ਮੱਖਣ ਸਿੰਘ ਵਾਰਡ ਨੰਬਰ ਇਕ ਨਾਲ ਅਜਿਹੀ ਠੱਗੀ ਦੀ ਘਟਨਾ ਵਾਪਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕੈਪਟਨ ਦਲਜੀਤ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਫੇਸਬੁਕ 'ਤੇ ਇਕ ਐਡ ਆਈ ਸੀ , ਜੋ ਰਾਜਾ ਗਿਆਨੀ ਨਾਂਅ ਦੇ ਵਿਅਕਤੀ ਵਲੋਂ ਦੱਸਿਆ ਜਾ ਰਿਹਾ ਸੀ, ਕਿ ਪੁਰਾਣੇ ਸਿੱਕੇ ਦੇਣ ਨਾਲ ਤੁਹਾਡੇ ਰੁਪਏ ਵੱਧ ਸਕਦੇ ਹਨ। ਸਾਡੇ ਪਾਸ ਵੀ 2 ਪੁਰਾਣੇ ਸਿੱਕੇ ਪਏ ਸਨ, ਜਦੋਂ ਮੈਂ ਲਾਲਚ ਵੱਸ ਹੋ ਕੇ ਫੇਸਬੁਕ 'ਤੇ ਚੱਲ ਰਹੇ ਰਾਜਾ ਗਿਆਨੀ ਨਾਲ ਰਾਬਤਾ ਕਾਇਮ ਕੀਤਾ। ਉਸ ਨੇ ਮੇਰੇ 2 ਸਿੱਕੇ ਦੇਖ ਕੇ ਕਿਹਾ ਕਿ ਤੁਹਾਡਾ ਕਰੋੜਾਂ ਦਾ ਫਾਇਦਾ ਹੋ ਸਕਦਾ ਹੈ। ਉਸ ਨੇ ਕਿਹਾ ਕਿ ਆਪਣੀ ਫੋਟੋ ਸੈਲਫੀ ਤੇ ਆਧਾਰ ਕਾਰਡ ਸੈਂਡ ਕਰੋ, ਤੇ 550 ਰੁਪਏ ਪੇਟੀਐਮ ਕਰੋ, ਜਦੋਂ ਅਸੀਂ ਇਹ ਸਭ ਕਰ ਦਿੱਤਾ, ਤਾਂ ਉਸ ਦੇ ਕੁਝ ਸਮੇਂ ਬਾਅਦ ਸਾਨੂੰ ਦੱਸਿਆ ਕਿ ਤੁਹਾਡੇ ਪੁਰਾਣੇ ਸਿੱਕਿਆਂ ਦੀ ਕੀਮਤ ਇਕ ਕਰੋੜ 96, ਲੱਖ 17 ਹਜ਼ਾਰ ਰੁਪਏ ਬਣੀ ਹੈ। ਫਿਰ ਉਸ ਨੇ ਆਪਣੇ ਦੱਸੇ ਹੋਏ ਮੋਬਾਇਲ ਨੰਬਰ 'ਤੇ ਹੋਰ ਰੁਪਏ ਭੇਜਣ ਲਈ ਕਿਹਾ, ਤੇ ਇਸ ਤਰ੍ਹਾਂ ਸਾਨੂੰ ਸਬਜਬਾਗ ਦਿਖਾ ਕੇ ਕਰੋੜਾਂ ਦਾ ਲਾਲਚ ਦੇ ਕੇ ਸਾਡੇ ਪਾਸੋਂ 53 ਹਜ਼ਾਰ ਰੁਪਏ ਦੀ ਠੱਗੀ ਮਾਰ ਲਈ ਤੇ ਹੁਣ ਉਹ ਸਾਨੂੰ ਵੱਖ-ਵੱਖ ਫੋਨ ਨੰਬਰਾਂ ਤੋਂ ਧਮਕੀਆਂ ਭੇਜ ਰਿਹਾ ਹੈ।
;
;
;
;
;
;
;
;