ਅਰਿਜੀਤ ਸਿੰਘ ਨੇ ਪਿੱਠਵਰਤੀ ਗਾਇਕ ਵਜੋਂ ਲਿਆ ਸੰਨਿਆਸ
ਮੁੰਬਈ, 27 ਜਨਵਰੀ (ਇੰਟ.)-ਮਸ਼ਹੂਰ ਗਾਇਕ ਅਰਿਜੀਤ ਸਿੰਘ ਨੇ ਐਲਾਨ ਕੀਤਾ ਹੈ ਕਿ ਉਹ ਹੁਣ ਪਲੇਬੈਕ ਸਿੰਗਰ ਵਜੋਂ ਕੰਮ ਨਹੀਂ ਕਰਨਗੇ | ਉਨ੍ਹਾਂ ਦੇ ਐਲਾਨ ਨੇ ਸੋਸ਼ਲ ਮੀਡੀਆ 'ਤੇ ਵਿਆਪਕ ਚਰਚਾ ਛੇੜ ਦਿੱਤੀ ਹੈ, ਕਿਉਂਕਿ ਅਰਿਜੀਤ ਸਿੰਘ ਨੇ ਹਾਲ ਹੀ ਦੇ ਸਾਲਾਂ 'ਚ ਬਾਲੀਵੁੱਡ ਦੇ ਕਈ ਸਭ ਤੋਂ ਵੱਡੇ ਹਿੱਟ ਗੀਤ ਗਾਏ ਹਨ | ਉਨ੍ਹਾਂ ਨੇ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਇਹ ਐਲਾਨ ਕੀਤਾ | ਜਿਸ 'ਚ ਉਨ੍ਹਾਂ ਵਲੋਂ ਲਿਖਿਆ ਗਿਆ ਕਿ ਨਮਸਤੇ, ਤੁਹਾਨੂੰ ਸਾਰਿਆਂ ਨੂੰ ਨਵਾਂ ਸਾਲ ਮੁਬਾਰਕ | ਮੈਂ ਆਪਣੇ ਸਾਰੇ ਸਰੋਤਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਮੈਨੂੰ ਸਾਲਾਂ ਦੌਰਾਨ ਇੰਨਾ ਪਿਆਰ ਦਿੱਤਾ ਹੈ | ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਹੁਣ ਤੋਂ, ਮੈਂ ਪਲੇਬੈਕ ਸਿੰਗਰ ਵਜੋਂ ਕੋਈ ਨਵਾਂ ਕੰਮ ਨਹੀਂ ਕਰਾਂਗਾ |
;
;
;
;
;
;
;
;