JALANDHAR WEATHER

ਐਸਜੀਪੀਸੀ ਨੇ ਐਸਆਈਟੀ ਨੂੰ ਜਾਂਚ 'ਚ ਦਿੱਤਾ ਪੂਰਾ ਸਹਿਯੋਗ-ਏ. ਆਈ. ਜੀ.

ਚੰਡੀਗੜ੍ਹ, 29 ਜਨਵਰੀ (ਕਪਿਲ ਵਧਵਾ)- 328 ਪਾਵਨ ਸਰੂਪਾਂ ਦੀ ਗੁੰਮਸ਼ੁਦਗੀ ਮਾਮਲੇ ਵਿਚ ਸਿੱਟ ਵਲੋਂ ਅੱਜ ਬਾਅਦ ਦੁਪਹਿਰ ਸ਼੍ਰੋਮਣੀ ਕਮੇਟੀ ਦੇ ਉਪ ਦਫਤਰ ਵਿਖੇ ਪਹੁੰਚੀ ਐਸਆਈਟੀ ਨੇ ਆਪਣੀ ਜਾਂਚ ਪੜਤਾਲ ਸ਼ੁਰੂ ਕੀਤੀ। ਜਾਂਚ ਪੜਤਾਲ ਤੋਂ ਬਾਅਦ ਏ. ਆਈ. ਜੀ. ਜਗਤਪਰੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆਂ ਕਿ 328 ਪਾਵਨ ਸਰੂਪਾਂ ਦੀ ਗੁੰਮਸ਼ੁਦਗੀ ਮਾਮਲੇ ਵਿਚ ਚੱਲ ਰਹੀ ਜਾਂਚ ਸਬੰਧੀ ਰਿਕਾਰਡ ਹਾਸਿਲ ਕਰਨ ਲਈ ਉਹ ਸ਼੍ਰੋਮਣੀ ਕਮੇਟੀ ਦੇ ਉਪ ਦਫਤਰ ਵਿਖੇ ਆਏ ਸਨ ਅਤੇ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਵਲੋਂ ਉਨ੍ਹਾਂ ਨਾਲ ਪੂਰਾ ਸਹਿਯੋਗ ਕੀਤਾ ਗਿਆ।

 ਏ. ਆਈ. ਜੀ. ਨੇ ਦੱਸਿਆ ਕਿ ਅਸੀਂ 20 ਮੁੱਖ ਬਿੰਦੂ ਲਿਖ ਕੇ ਸ਼੍ਰੋਮਣੀ ਕਮੇਟੀ ਨੂੰ ਦਿੱਤੇ ਸਨ, ਉਸ ਬਾਰੇ ਸਾਨੂੰ ਸਾਰਾ ਰਿਕਾਰਡ ਚਾਹੀਦਾ ਹੈ, ਫਿਲਹਾਲ ਕਮੇਟੀ ਨੇ ਸਾਨੂੰ ਸਾਰਾ ਰਿਕਾਰਡ ਨਹੀ ਦਿੱਤਾ।  ਉਨ੍ਹਾਂ ਕਿਹਾ ਕਿ ਕਾਫੀ ਹੱਦ ਤੱਕ ਰਿਕਾਰਡ ਜੋ ਹੈ, ਉਹ ਮੁਹੱਈਆ ਕਰਵਾ ਦਿੱਤਾ ਗਿਆ ਹੈ, ਜਿਸ ਦੀ ਉਨ੍ਹਾਂ ਵਲੋਂ ਘੋਖ ਕੀਤੀ ਜਾਏਗੀ, ਘੋਖ ਉਪਰੰਤ ਜੇ ਕੋਈ ਦੁਬਾਰਾ ਸਵਾਲ ਖੜ੍ਹੇ ਹੁੰਦੇ ਹਨ ਤਾਂ ਉਸ ਤੋਂ ਬਾਅਦ ਦੁਬਾਰਾ ਉਹ ਰਿਕਾਰਡ ਦੀ ਮੰਗ ਲਈ ਆ ਸਕਦੇ ਹਨ। ਉਨ੍ਹਾਂ ਕਿਹਾ ਕਿ ਅਜੇ ਜਾਂਚ ਕਰ ਰਹੇ ਹਾਂ, ਬਾਅਦ ਵਿਚ ਹੀ ਸਾਰਾ ਕੁਝ ਦੱਸ ਦਿੱਤਾ ਜਾਵੇਗਾ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ